ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਜਥੇਬੰਦੀ ਦੇ ਸੰਘਰਸ਼ ਅੱਗੇ ਝੁਕੀ ਪੁਲੀਸ

ਖ਼ੁਦਕੁਸ਼ੀ ਨੋਟ ਦੇ ਅਾਧਾਰ ’ਤੇ ਪਤੀ-ਪਤਨੀ ਖਿਲਾਫ਼ ਕੇਸ ਦਰਜ
ਥਾਣੇ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਕਿਸਾਨਾਂ ਦੇ ਜਥੇਬੰਦਕ ਦਬਾਅ ਅੱਗੇ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਗੋਡੇ ਟੇਕਦਿਆਂ ਸਰਹੱਦੀ ਖੇਤਰ ਦੇ ਪਿੰਡ ਘੜਿਆਲਾ ਦੇ 40 ਸਾਲਾ ਕਿਸਾਨ ਸਤਨਾਮ ਸਿੰਘ ਨੂੰ ਪੰਜ ਦਿਨ ਪਹਿਲਾਂ ਖੁਦਕਸ਼ੀ ਕਰਨ ਲਈ ਉਕਸਾਉਣ ਵਾਲੇ ਪਤੀ-ਪਤਨੀ ਖਿਲਾਫ਼ ਅੱਜ ਕੇਸ ਦਰਜ ਕਰਨ ਲਈ ਮਜਬੂਰ ਹੋਣਾ ਪਿਆ। ਇਲਾਕੇ ਦੇ ਕਿਸਾਨ ਕਿਰਤੀ ਕਿਸਾਨ ਯੂਨੀਅਨ (ਕੇ ਕੇ ਯੂ) ਦੀ ਅਗਵਾਈ ਵਿੱਚ ਥਾਣਾ ਸਾਹਮਣੇ ਬੀਤੇ ਤਿੰਨ ਦਿਨ ਤੋਂ ਰਾਤ-ਦਿਨ ਦਾ ਲਗਾਤਾਰ ਧਰਨਾ ਦੇ ਰਹੇ ਸਨ।

ਪਰਿਵਾਰ ਨੇ ਪੁਲੀਸ ਵੱਲੋਂ ਨਿਆਂ ਨਾ ਦੇਣ ’ਤੇ ਲਾਸ਼ ਦਾ ਸਸਕਾਰ ਨਹੀਂ ਸੀ ਕੀਤਾ। ਬੀਤੇ ਦਿਨ ਡੀ ਐੱਸ ਪੀ ਲਵਕੇਸ਼ ਕੁਮਾਰ ਨੇ ਮਾਮਲੇ ਦਾ ਅੱਜ ਨਿਬੇੜਾ ਕਰਨ ਦਾ ਐਲਾਨ ਕੀਤਾ ਸੀ। ਥਾਣਾ ਸਾਹਮਣੇ ਅੱਜ ਧਰਨਾ ਦੇ ਰਹੇ ਕਿਸਾਨਾਂ ਨੂੰ ਸੰਘਰਸ਼ ਚਲਾ ਰਹੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ ਨੇ ਸੰਬੋਧਨ ਕਰਦਿਆਂ ਪੁਲੀਸ ਵਲੋਂ ਘੜਿਆਲਾ ਦੇ ਹੀ ਵਾਸੀ ਸੁਖਚੈਨ ਸਿੰਘ ਤੇ ਉਸ ਦੀ ਪਤਨੀ ਸਲਵਿੰਦਰ ਕੌਰ ਖ਼ਿਲਾਫ਼ ਬੀ ਐੱਨ ਐੱਸ ਦੀ ਦਫ਼ਾ 3(5)ਤੇ 108 ਅਧੀਨ ਅੱਜ ਦਰਜ ਕੀਤੇ ਕੇਸ ਦੀ ਜਾਣਕਾਰੀ ਦਿੱਤੀ ਤਾਂ ਕਿਸਾਨਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ|

Advertisement

ਨਛੱਤਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲੀਸ ਰਾਜਸੀ ਸਰਪਰਸਤੀ ਹੇਠ ਇਸ ਮਾਮਲੇ ਵਿੱਚ ਪਰਿਵਾਰ ਨੂੰ ਨਿਆਂ ਦੇਣ ਦੀ ਇਨਕਾਰ ਕਰਦੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਨੇ ਖੁਦਕਸ਼ੀ ਨੋਟ ਵਿੱਚ ਲਿਖਿਆ ਕਿ ਉਹ ਸੁਖਚੈਨ ਸਿੰਘ ਅਤੇ ਉਸ ਦੀ ਪਤਨੀ ਸਲਵਿੰਦਰ ਕੌਰ ਵਲੋਂ ਉਸ ਦੇ ਮਕਾਨ ’ਤੇ ਕਬਜ਼ਾ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀ ਕਰਵਾ ਲੈਣ ਤੋਂ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਖੁਦਕਸ਼ੀ ਕਰਨ ਦਾ ਮਨ ਬਣਾਇਆ। ਪਰਿਵਾਰ ਨੇ ਅੱਜ ਪੋਸਟਮਾਰਟਮ ਮਗਰੋਂ ਲਾਸ਼ ਦਾ ਸਸਕਾਰ ਕਰ ਦਿੱਤਾ। ਇਸ ਮਗਰੋਂ ਕਿਸਾਨ ਜਥੇਬੰਦੀ ਨੇ ਧਰਨਾ ਚੁੱਕ ਲਿਆ।

Advertisement
Show comments