ਵਿਰਸਾ ਵਿਹਾਰ ’ਚ ਨਾਟਕ ‘ਸਾਂਦਲ ਬਾਰ’ ਖੇਡਿਆ
ਰੰਗਕਰਮੀ ਇੰਦਰਜੀਤ ਸਹਾਰਨ ਨੂੰ ਸਮਰਪਿਤ ਕੀਤਾ ਨਾਟਕ
Advertisement
ਅੰਤਰਰਾਸ਼ਟਰੀ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਡਾ. ਹਰਜੀਤ ਸਿੰਘ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸਾਂਦਲ ਬਾਰ’ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ਇਹ ਨਾਟਕ ਪਿਛਲੇ ਦਿਨੀਂ ਵਿੱਛੜ ਚੁਕੇ ਪ੍ਰਸਿੱਧ ਰੰਗਕਰਮੀ ਇੰਦਰਜੀਤ ਸਹਾਰਨ ਨੂੰ ਸਮਰਪਿਤ ਹੈ।
ਇਹ ਨਾਟਕ ਪੰਜਾਬ ਦੇ ਇੱਕ ਖੇਤਰ, ਸਾਂਦਲ ਬਾਰ ਦਾ ਨਾਂ 16ਵੀਂ ਸਦੀ ਦੇ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੇ ਦਾਦਾ, ਸਾਂਦਲ ਦੇ ਨਾਂ ’ਤੇ ਰੱਖਿਆ ਗਿਆ ਹੈ। ਦੁੱਲਾ ਭੱਟੀ ਮੁਗਲ ਸਾਮਰਾਜ ਦੇ ਵਿਰੁੱਧ, ਖਾਸ ਕਰਕੇ ਅਕਬਰ ਦੇ ਰਾਜ ਦੌਰਾਨ ਬਗਾਵਤ ਦੀ ਅਗਵਾਈ ਕਰਨ ਲਈ ਮਸ਼ਹੂਰ ਹੈ। ਸਾਂਦਲ ਬਾਰ ਇਤਿਹਾਸਕ ਤੌਰ ’ਤੇ ਇੱਕ ਅਜਿਹਾ ਖੇਤਰ ਰਿਹਾ ਹੈ, ਜਿੱਥੇ ਸਾਂਝਾ ਸੱਭਿਆਚਾਰ ਅਤੇ ਭਾਸ਼ਾ ਵਾਲੇ ਵੱਖ-ਵੱਖ ਪੰਜਾਬੀ ਕਬੀਲੇ ਇਕੱਠੇ ਰਹਿੰਦੇ ਸਨ। ਨਾਟਕ ਵਿੱਚ ਸਾਜਨ ਕੋਹਿਨੂਰ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਜਸਵੀਨ ਕੌਰ, ਹਰਸ਼ਿਤਾ, ਅਕਾਸ਼, ਸ਼ਿਵਮ, ਰਾਜਾ, ਜੁਝਾਰ ਸਿੰਘ, ਗੁਰਲੀਨ ਕੌਰ, ਜੋਏ ਸ਼ਰਮਾ, ਚਿਮਨ ਜੀਰਾ ਨੇ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਅਤੇ ਯੁਵਨੀਸ਼ ਨਾਇਕ ਵੱਲੋਂ ਦਿੱਤਾ ਗਿਆ। ਰੋਸ਼ਨੀ ਪ੍ਰਭਾਵ ਗੋਬਿੰਦ ਕੁਮਾਰ ਵੱਲੋਂ ਦਿੱਤਾ ਗਿਆ।
Advertisement
Advertisement
