ਪਿਸਤੌਲ ਤੇ ਡਰੱਗ ਮਨੀ ਬਰਾਮਦ
                    ਵਲਟੋਹਾ ਪੁਲੀਸ ਵੱਲੋਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਸਬੰਧੀ ਇੱਥੇ ਡੀ ਐੱਸ ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਵਾਸੀ ਮਾੜੀ ਕੰਬੋਕੇ...
                
        
        
    
                 Advertisement 
                
 
            
        ਵਲਟੋਹਾ ਪੁਲੀਸ ਵੱਲੋਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਸਬੰਧੀ ਇੱਥੇ ਡੀ ਐੱਸ ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਵਾਸੀ ਮਾੜੀ ਕੰਬੋਕੇ ਪਿੰਡ ਵਜੋਂ ਕੀਤੀ ਗਈ ਹੈ| ਪੁਲੀਸ ਨੇ ਉਸ ਤੋਂ ਦੋ ਗਲੋਕ ਪਿਸਤੌਲਾਂ ਸਮੇਤ ਤਿੰਨ ਪਿਸਤੌਲ, ਦੋ ਮੈਗਜੀਨ, ਇੱਕ ਰੌਂਦ ਅਤੇ 30,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਆਪਣੇ ਪਾਕਿਸਤਾਨ ਵਿਚਲੇ ਸੰਪਰਕ ਸੂਤਰਾਂ ਨਾਲ ਸਬੰਧ ਕਾਇਮ ਕਰ ਕੇ ਉਨ੍ਹਾਂ ਤੋਂ ਡਰੋਨ ਆਦਿ ਰਾਹੀਂ ਨਾਜਾਇਜ਼ ਹਥਿਆਰ ਆਦਿ ਮੰਗਵਾਇਆ ਕਰਦਾ ਸੀ| ਥਾਣਾ ਵਲਟੋਹਾ ਦੀ ਪੁਲੀਸ ਨੇ ਐੱਨ ਡੀ ਪੀ ਐਸ ਐਕਟ ਅਧੀਨ ਕੇਸ ਦਰਜ ਕੀਤਾ ਹੈ| ਥਾਣਾ ਖਾਲੜਾ ਦੀ ਪੁਲੀਸ ਨੇ ਪਿੰਡ ਡੱਲ ਦੇ ਵਾਸੀ ਜਸ਼ਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ| ਇਸ ਸਬੰਧੀ ਧਾਰਾ 21- ਸੀ, 61 ਅਤੇ 85 ਅਧੀਨ ਕੇਸ ਦਰਜ ਕੀਤਾ ਹੈ|
                 Advertisement 
                
 
            
        
                 Advertisement 
                
 
            
        