ਵਿਰਸਾ ਵਿਹਾਰ ’ਚ ਨਾਟਕ ‘ਸੱਚ ਦੇ ਪਾਂਧੀ’ ਦੀ ਪੇਸ਼ਕਾਰੀ
ਯੂ ਐਨ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਿੰ. ਜੇ. ਐੱਸ. ਬਾਵਾ ਦਾ ਲਿਖਿਆ ਅਤੇ ਹਰਿੰਦਰ ਸੋਹਲ ਦਾ ਨਿਰਦੇਸ਼ਤ ਪੀਰ ਬੁੱਧੂ ਸ਼ਾਹ ਦੇ ਜੀਵਨ ’ਤੇ ਆਧਾਰਿਤ ਧਾਰਮਿਕ ਨਾਟਕ ‘ਸੱਚ ਦੇ ਪਾਂਧੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਵੇਖਣ ਲਈ ਵਿਸ਼ੇਸ਼ ਤੌਰ ’ਤੇ ਫ਼ੋਰ. ਐਸ ਖਾਲਸਾ ਪਬਲਿਕ ਸੀਨੀ. ਸਕੂਲ, (ਬੂਅ) ਹਰੀਕੇ ਪੱਤਣ ਤੋਂ ਵਿਸ਼ੇਸ਼ ਤੌਰ ਤੇ ਅਧਿਆਪਕ, ਸਕੂਲ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਹੋਏ।
ਇਹ ਨਾਟਕ ਪੀਰ ਬੁੱਧੂ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਲਈ ਸੱਚੀ ਸ਼ਰਧਾ ਨੂੰ ਸਮਰਪਿਤ ਹੈ। ਇਸ ਨਾਟਕ ਵਿੱਚ ਹਰਿੰਦਰ ਸੋਹਲ, ਗੁਰਤੇਜ ਮਾਨ, ਵਿਪਨ ਧਵਨ, ਭੂਪਿੰਦਰ ਸਿੰਘ ਸੰਧੂ, ਰਕੇਸ਼ ਕੁਮਾਰ, ਜਗਦੀਸ਼ ਜੱਬਲ, ਬਿਕਰਮਜੀਤ ਬਿੰਨੀ, ਸਾਵਨ ਵੇਰਕਾ, ਜਸਕਰਨ ਸੋਹਲ, ਸਰਬ ਮਜੀਠਾ, ਮਨਪ੍ਰੀਤ ਸੋਹਲ ਅਤੇ ਨਵਪ੍ਰੀਤ ਹੁੰਦਲ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ ਤੇ ਸੰਗੀਤ ਹਰਿੰਦਰ ਸੋਹਲ ਵੱਲੋਂ ਤਿਆਰ ਕੀਤਾ। ਨਾਟਕ ਵਿੱਚ ਕਲਾਕਾਰਾਂ ਦਾ ਮੇਕਅੱਪ ਗਗਨਦੀਪ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰ. ਰਘਬੀਰ ਸਿੰਘ ਸੋਹਲ, ਪ੍ਰਿੰ. ਸੰਦੀਪ ਕੌਰ ਅਤੇ ਸਕੂਲ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਨਾਟਕ ਵੇਖਿਆ।
