ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਠਾਨਕੋਟ ਵਿੱਚ ਬਿਜਲੀ ਗੁੱਲ ਹੋਣ ਕਾਰਨ ਲੋਕ ਪ੍ਰੇਸ਼ਾਨ

ਐੱਨਪੀ ਧਵਨ ਪਠਾਨਕੋਟ, 19 ਜੂਨ ਇੱਥੇ ਦੇਰ ਰਾਤ ਤੋਂ ਲੈ ਕੇ ਦੂਸਰੇ ਦਿਨ ਦੁਪਹਿਰ ਬਾਅਦ ਤੱਕ 14 ਤੋਂ 16 ਘੰਟੇ ਤੱਕ ਬਿਜਲੀ ਗੁੱਲ ਰਹੀ। ਸੈਲੀ ਰੋਡ ’ਤੇ ਰਾਤ 1 ਵਜੇ ਦੇ ਬਾਅਦ ਐੱਚਟੀ ਕੇਬਲ ਇਲੈਵਨ ਕੇਵੀ ਦਾ ਬਕਸਾ ਖਰਾਬ ਹੋਣ...
Advertisement

ਐੱਨਪੀ ਧਵਨ

ਪਠਾਨਕੋਟ, 19 ਜੂਨ

Advertisement

ਇੱਥੇ ਦੇਰ ਰਾਤ ਤੋਂ ਲੈ ਕੇ ਦੂਸਰੇ ਦਿਨ ਦੁਪਹਿਰ ਬਾਅਦ ਤੱਕ 14 ਤੋਂ 16 ਘੰਟੇ ਤੱਕ ਬਿਜਲੀ ਗੁੱਲ ਰਹੀ। ਸੈਲੀ ਰੋਡ ’ਤੇ ਰਾਤ 1 ਵਜੇ ਦੇ ਬਾਅਦ ਐੱਚਟੀ ਕੇਬਲ ਇਲੈਵਨ ਕੇਵੀ ਦਾ ਬਕਸਾ ਖਰਾਬ ਹੋਣ ਨਾਲ ਇਲਾਕਾ ਬਸੰਤ ਕਲੋਨੀ, ਸੈਲੀ ਰੋਡ, ਸ਼ਾਹ ਕਲੋਨੀ, ਸੁਰੱਕਸ਼ਾ ਕਲੋਨੀ, ਪਟੇਲ ਚੌਕ, ਆਦਰਸ਼ ਕਲੋਨੀ, ਥਾਣਾ ਡਿਵੀਜ਼ਨ ਨੰਬਰ-1, ਗੋਲਡਨ ਐਵੀਨਿਊ ਇਲਾਕੇ ਵਿੱਚ 10 ਘੰਟੇ ਬਿਜਲੀ ਬੰਦ ਰਹੀ। ਹਾਲਾਂਕਿ ਬਸੰਤ ਕਲੋਨੀ ਏਰੀਆ ਨੂੰ ਛੱਡ ਕੇ ਸੈਲੀ ਰੋਡ ਦਾ ਲੋਡ ਸ਼ਾਹ ਕਲੋਨੀ ਫੀਡਰ ’ਤੇ ਪਾਉਣ ਬਾਅਦ ਉਕਤ ਏਰੀਆ ਨੂੰ ਸਵੇਰੇ 11 ਵਜੇ ਚਾਲੂ ਕਰ ਦਿੱਤਾ ਗਿਆ ਜਦ ਕਿ ਬਸੰਤ ਕਲੋਨੀ ਏਰੀਆ ਦੀ ਬਿਜਲੀ 16 ਘੰਟੇ ਬਾਅਦ ਵੀ ਨਾ ਆਈ।

ਵਿਸ਼ਣੂ ਨਗਰ ਲਮੀਨੀ ਏਰੀਆ ਨਜ਼ਦੀਕ ਡਾ. ਭਿੰਡਰ ਹਸਪਤਾਲ, ਰੇਣੂਕਾ ਮੰਦਰ ਵਾਲੀ ਗਲੀ ਵਿੱਚ ਅੱਜ ਸਵੇਰੇ 9:30 ਵਜੇ ਇੱਕ ਬਿਜਲੀ ਪੋਲ ਨੂੰ ਅੱਗ ਲੱਗ ਜਾਣ ਨਾਲ ਇਲਾਕੇ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਲੋਕਾਂ ਨੇ ਤੁਰੰਤ ਪਾਵਰਕੌਮ ਨੂੰ ਫੋਨ ਕਰਕੇ ਪਹਿਲਾਂ ਬਿਜਲੀ ਬੰਦ ਕਰਵਾਈ, ਫਿਰ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ’ਤੇ ਕਾਬੂ ਪਾਇਆ। ਰੇਣੂਕਾ ਮੰਦਰ ਅਤੇ ਮਿਸ਼ਨ ਰੋਡ ਦੇ ਕੁੱਝ ਕੁ ਹਿੱਸੇ ਵਿੱਚ ਡੇਢ ਘੰਟੇ ਬਾਅਦ ਬਿਜਲੀ ਆਈ। ਲਵ ਮਹਾਜਨ, ਪ੍ਰਸ਼ਾਂਤ, ਅੰਕੁਰ ਅਤੇ ਵਿਸ਼ਾਲ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਇਸ ਖੰਭੇ ਤੇ ਅੱਗ ਲੱਗੀ ਸੀ ਕਿਉਂਕਿ ਇਸ ਦੇ ਜੋੜ ਢਿੱਲੇ ਸਨ। ਜਿਸ ਨੂੰ ਵਿਭਾਗ ਵੱਲੋਂ ਠੀਕ ਨਹੀਂ ਕੀਤਾ ਗਿਆ ਸੀ। ਭਦਰੋਆ ਏਰੀਆ ਵਿੱਚ 11 ਕੇਵੀ ਦੀ ਲੀਡ ਸੜਨ ਅਤੇ ਜੰਪਰ ਉਡਨ ਕਾਰਨ ਸਵੇਰੇ 5:30 ਵਜੇ ਦੀ ਬੰਦ ਹੋਈ ਬਿਜਲੀ ਸਵੇਰੇ 7 ਵਜੇ ਦੇ ਬਾਅਦ ਆਈ। ਡਲਹੌਜ਼ੀ ਰੋਡ ਨਾਲ ਲੱਗਦੇ ਰਾਮਨਗਰ ਏਰੀਆ ਵਿੱਚ ਫਾਲਟ ਪੈਣ ਨਾਲ ਸਵੇਰੇ 6 ਵਜੇ ਦੀ ਬੰਦ ਬੰਦ ਹੋਈ ਬਿਜਲੀ 3 ਘੰਟੇ ਬਾਅਦ 9 ਵਜੇ ਆਈ।

Advertisement