ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

‘ਆਪ’ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਗਈ ਗੁਜਰੀ: ਮਦਨ ਗੋਪਾਲ
ਪ੍ਰਧਾਨ ਮਦਨ ਗੋਪਾਲ ਤੇ ਸੁਖਦੇਵ ਰਾਜ ਕਾਲੀਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪੈਨਸ਼ਨਰ।
Advertisement

ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੇ ਸਾਰੇ ਮਹਿਕਮਿਆਂ ਦੇ ਪੈਨਸ਼ਨਰਜ਼ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਮਾ. ਸਤਿੰਦਰ ਕੁਮਾਰ ਬਜਾਜ, ਕੁਲਬੀਰ ਸਿੰਘ ਖੰਨਾ ਰੋਡਵੇਜ਼ ਅਤੇ ਮਾ. ਪੋਹਲੋ ਰਾਮ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮਦਨ ਲਾਲ ਮੰਨਣ ਜਨਰਲ ਸਕੱਤਰ ਨੇ ਅਜੰਡਾ ਪੇਸ਼ ਕਰਕੇ ਮੀਟਿੰਗ ਦੀ ਕਾਰਵਾਈ ਚਲਾਈ। ਇਸ ਮੌਕੇ ਪ੍ਰੈੱਸ ਸਕੱਤਰ ਸੁਖਦੇਵ ਰਾਜ ਕਾਲੀਆ ਨੇ ਦੱਸਿਆ ਕਿ ‘ਆਪ’ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਗਈ ਗੁਜਰੀ ਹੈ, ਜੋ ਹਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰ ਜਾਂਦੀ ਰਹੀ ਹੈ। ਪਰ 8-10-25 ਨੂੰ ਭਗਵੰਤ ਮਾਨ ਦੀ ਸਰਕਾਰ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਨਾਲ ਮੀਟਿੰਗ ਕਰਕੇ ਮੰਗ ਪੱਤਰ ਅਧਾਰਤ ਮੰਗਾਂ ਨੂੰ ਵਿਚਾਰ ਕੇ ਮੰਨਣ ਦਾ ਭਰੋਸਾ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਪੰਜਾਬ ਦਾ ਕੋਈ ਵੀ ਵਰਗ ਖੁਸ਼ ਨਹੀਂ ਹੈ। ਇਸ ਮੌਕੇ ਯਸ਼ਦੇਵ ਡੋਗਰਾ ਵਿੱਤ ਸਕੱਤਰ ਨੇ ਵਿੱਤ ਰਿਪੋਰਟ ਪੇਸ਼ ਕੀਤੀ ਅਤੇ ਆਪਣੇ ਵਿਚਾਰ ਦੱਸੇ। ਜਦ ਕਿ ਪ੍ਰਧਾਨ ਮਦਨ ਗੋਪਾਲ ਨੇ 10-10-25 ਦੀ ਲੁਧਿਆਣਾ ਵਿੱਚ ਹੋਈ ਕਨਫੈਡਰੇਸ਼ਨ ਮੀਟਿੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸ਼ੰਘਰਸ਼ਾਂ ਬਾਰੇ ਚਾਨਣਾ ਪਾਇਆ। ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਛੇਂਵੇ ਪੇ-ਕਮਿਸ਼ਨ ਨੂੰ ਪੂਰਨ ਰੂਪ ਵਿਚ ਲਾਗੂ ਨਾ ਕਰਨਾ, 2.59 ਦਾ ਗੁਣਾਂਕ ਲਾਗੂ ਨਾ ਕਰਨਾ, ਡੀ ਏ ਦੀਆਂ 13% 3% ਕਿਸ਼ਤਾਂ ਬਕਾਏ ਸਮੇਤ ਨਾ ਦੇਣਾ, ਮੈਡੀਕਲ ਭੱਤਾ 2000/-ਨਾ ਦੇਣਾ, ਕੈਸ਼ਲੈਸ ਸਕੀਮ ਸੁਚਾਰੂ ਰੂਪ ਵਿੱਚ ਲਾਗੂ ਨਾ ਕਰਨਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ, ਕੋਰਟਾਂ ਵਲੋਂ ਪੈਨਸ਼ਨਰਜ਼ ਦੇ ਹੱਕਾਂ ਵਿਚ ਆਏ ਫੈਸਲੇ ਲਾਗੂ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐਮ ਏ, ਰਮੇਸ਼ ਭਨੋਟ, ਬ੍ਰਹਮਦੇਵ, ਗੁਰਬਚਨ ਸਿੰਘ, ਸਤਨਾਮ ਸਿੰਘ ਪਾਖਰਪੁਰਾ, ਵਾਸਦੇਵ ਅਜਨਾਲਾ,ਸੁਖਦੇਵ ਸਿੰਘ ਘਈ, ਪ੍ਰਿੰ ਸੋਹਨ ਲਾਲ, ਗਿਆਨੀ ਮੋਹਨ ਸਿੰਘ, ਗੁਲਸ਼ਨ ਕੁਮਾਰ, ਨਰਿੰਦਰ ਅਗਨੀਹੋਤਰੀ, ਬਾਬਾ ਬਲਵਿੰਦਰ ਸਿੰਘ, ਬਾਲ ਕ੍ਰਿਸ਼ਨ, ਕੁਲਵੰਤ ਸਿੰਘ ਮੱਲ੍ਹੀ, ਵਿਜੈ ਕੁਮਾਰ ਭਾਸੀਨ, ਪਿਆਰਾ ਲਾਲ ਭਗਤ, ਲਖਬੀਰ ਸਿੰਘ ਢੋਟ, ਇੰਦਰਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਸੰਧੂ,ਵਿਜੇ ਕੁਮਾਰ ਪੰ ਅਫਸਰ, ਜਸਵੰਤ ਸਿੰਘ, ਮੋਤੀ ਲਾਲ, ‌‌ਸੁਖਦੇਵ ਰਾਜ ਕਾਲੀਆ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।

Advertisement

Advertisement
Show comments