ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਹਿਮਦੀਆ ਇੰਟਰਨੈਸ਼ਨਲ ਜਮਾਤ ਇੰਡੀਆ ਵੱਲੋਂ ਸ਼ਾਂਤੀ ਮਾਰਚ

ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ
ਸ਼ਾਂਤੀ ਮਾਰਚ ਕਰਦੇ ਹੋਏ ਅਹਿਮਦੀਆ ਜਮਾਤ ਦੇ ਮੈਂਬਰ।
Advertisement
ਕੌਮਾਂਤਰੀ ਸ਼ਾਂਤੀ ਦਿਵਸ ਮੌਕੇ ਅੰਤਰਰਾਸ਼ਟਰੀ ਅਹਿਮਦੀਆ ਜਮਾਤ ਨੇ ਅੱਜ ਸਥਾਨਕ ਨੂਰ ਹਸਪਤਾਲ ਤੋਂ ਦੋ ਵੱਖ-ਵੱਖ ਸਮੂਹਾਂ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਸਦਰ ਅਮੁਮਿਨ ਨੂਰੁੱਦੀਨ ਨੇ ਕੀਤੀ। ਲਗਭਗ 200 ਲੋਕਾਂ ਨੇ ਹਿੱਸਾ ਲਿਆ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਦਲ ਮਾਰਚ ਰਾਹੀਂ ਸ਼ਾਂਤੀ ਦਾ ਸੰਦੇਸ਼ ਫੈਲਾਇਆ।

ਅਹਿਮਦੀਆ ਜਮਾਤ ਦੇ ਸਦਰ ਅਮੁਮਿਨ ਨੇ ਕਿਹਾ ਕਿ ਵਿਸ਼ਾਲ ਮਾਰਚ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇੱਕ ਸਮੂਹ ਰੇਲਵੇ ਰੋਡ ਕਾਦੀਆਂ ਵੱਲ ਮਾਰਚ ਕਰ ਰਿਹਾ ਸੀ, ਜਦੋਂ ਕਿ ਦੂਜਾ ਸਮੂਹ ਬੱਸ ਸਟੈਂਡ ਕਾਦੀਆਂ ਵੱਲ ਮਾਰਚ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਸਮੂਹਾਂ ਦੇ ਪ੍ਰਤੀਨਿਧੀਆਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਨੇ ਲੋਕਾਂ ਨੂੰ ਤੀਜੇ ਵਿਸ਼ਵ ਯੁੱਧ ਵੱਲ ਲਿਜਾਣ ਦੀ ਬਜਾਏ ਇੱਕਜੁੱਟ ਹੋਣ ਅਤੇ ਸ਼ਾਂਤੀ ਦੇ ਦੂਤ ਬਣਨ ਦਾ ਸੱਦਾ ਦਿੱਤਾ ਸੀ। ਇਸ ਮੌਕੇ ਮਜਲਿਸ ਅੰਸਾਰ ਉੱਲ੍ਹਾ ਦੇ ਪ੍ਰਧਾਨ ਅਤਾਉਲ ਮੁਜੀਬ ਲੋਨ, ਮੌਲਾਨਾ ਨੂਰ ਉਦ ਦੀਨ ਸਾਹਿਬ ਸਦਰ ਅਮੂਮੀ ਕਾਦੀਆਂ, ਅਥ ਸ਼ਮੀਮ, ਜਮਾਲ ਸ਼ਰੀਅਤ, ਮੁਰਸ਼ੀਦ ਡਾਰ, ਤਲਹਾ ਚੀਮਾ ਅਤੇ ਕਾਜ਼ੀ ਸਲਾਹੁਦੀਨ ਮੌਜੂਦ ਸਨ।

Advertisement

 

Advertisement
Show comments