ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਵਰੇਜ ਦੇ ਖੁੱਲ੍ਹੇ ਮੈਨਹੋਲ ਤੋਂ ਰਾਹਗੀਰ ਪ੍ਰੇਸ਼ਾਨ

ਇੱੱਥੇ ਸ਼ਹਿਰ ਵਿੱਚ ਭਾਰੀ ਆਵਾਜਾਈ ਦੇ ਚੱਲਦਿਆਂ ਜਿੱਥੇ ਲੋਕ ਪ੍ਰੇਸ਼ਾਨ ਹਨ ਉੱਥੇ ਹੀ ਸ਼ਹਿਰ ਦੇ ਮੇਨ ਚੌਕ ਵਿੱਚ ਸੀਵਰੇਜ ਦੇ ਖੁੱਲ੍ਹੇ ਮੈਨਹੋਲ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹੱਦੀ ਕਸਬਾ ਰਮਦਾਸ ਤੋਂ ਅੰਮ੍ਰਿਤਸਰ...
ਅਜਨਾਲਾ ਦੇ ਮੇਨ ਚੌੌਕ ਵਿੱਚ ਖੁੱਲ੍ਹਾ ਪਿਆ ਮੈਨਹੋਲ।
Advertisement

ਇੱੱਥੇ ਸ਼ਹਿਰ ਵਿੱਚ ਭਾਰੀ ਆਵਾਜਾਈ ਦੇ ਚੱਲਦਿਆਂ ਜਿੱਥੇ ਲੋਕ ਪ੍ਰੇਸ਼ਾਨ ਹਨ ਉੱਥੇ ਹੀ ਸ਼ਹਿਰ ਦੇ ਮੇਨ ਚੌਕ ਵਿੱਚ ਸੀਵਰੇਜ ਦੇ ਖੁੱਲ੍ਹੇ ਮੈਨਹੋਲ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹੱਦੀ ਕਸਬਾ ਰਮਦਾਸ ਤੋਂ ਅੰਮ੍ਰਿਤਸਰ ਅਤੇ ਫ਼ਤਹਿਗੜ੍ਹ ਚੂੜੀਆਂ ਤੋਂ ਚੋਗਾਵਾਂ ਨੂੰ ਜਾਂਦੇ ਸਾਰੇ ਵਾਹਨ ਅਜਨਾਲਾ ਦਾ ਮੇਨ ਚੌਕ ਪਾਰ ਕਰ ਕੇ ਲੰਘਦੇ ਹਨ ਪਰ ਮੇਨ ਚੌਕ ਦੇ ਵਿਚਕਾਰ ਖੁੱਲ੍ਹੇ ਮੈਨਹੋਲ ਕਾਰਨ ਗੱਡੀਆਂ ਅਤੇ ਰਾਹਗੀਰਾਂ ਨਾਲ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ।

ਟਰੈਫਿਕ ਸਮੱਸਿਆ ਦੇ ਹੱਲ ਲਈ ਸੜਕ ਦੇ ਕਿਨਾਰੇ ਲੱਗੇ ਵੱਡੇ ਟਰਾਂਸਫਾਰਮਰ ਨੂੰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਹੁੰਦਿਆਂ ਇੱਥੋਂ ਹਟਵਾ ਕੇ ਚੌਕ ਨੂੰ ਖੁੱਲ੍ਹਾ ਕਰਨ ਦਾ ਯਤਨ ਕੀਤਾ ਸੀ। ਉਸ ਜਗ੍ਹਾ ਦੇ ਨੇੜੇ ਸੀਵਰੇਜ ਦੇ ਖੁੱਲ੍ਹੇ ਮੈਨਹੋਲ ਕਾਰਨ ਟਰਾਂਸਫਾਰਮਰ ਹਟਾਏ ਜਾਣ ਦਾ ਕੋਈ ਫ਼ਾਇਦਾ ਨਹੀਂ ਹੋਇਆ। ਇਨ੍ਹਾਂ ਖੁੱਲ੍ਹੇ ਹੋਏ ਮੈਨਹੋਲ ਕਾਰਨ ਇੱਥੋਂ ਦੀ ਟਰੈਫਿਕ ਆਸਾਨੀ ਨਾਲ ਨਾ ਲੰਘਣ ਕਾਰਨ ਅਕਸਰ ਹੀ ਵੱਡੇ ਜਾਮ ਲੱਗਦੇ ਰਹਿੰਦੇ ਹਨ। ਰਾਹਗੀਰਾਂ ਨੇ ਮੰਗ ਕਰਦਿਆਂ ਕਿਹਾ ਕਿ ਸੀਵਰੇਜ ਦੇ ਮੈਨਹੋਲ ਤੁਰੰਤ ਬੰਦ ਕੀਤੇ ਜਾਣ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਕੋਈ ਸੰਭਾਵੀ ਵੱਡਾ ਹਾਦਸਾ ਹੋਣ ਤੋਂ ਬਚਿਆ ਜਾ ਸਕੇ।

Advertisement

ਮੈਨਹੋਲ ਢਕ ਦਿੱਤਾ ਜਾਵੇਗਾ: ਈਓ

ਨਗਰ ਪੰਚਾਇਤ ਅਜਨਾਲਾ ਦੇ ਕਾਰਜਸਾਧਕ ਅਫ਼ਸਰ ਅਜਨਾਲਾ ਕਿਰਨ ਮਹਾਜਨ ਨੇ ਦੱਸਿਆ ਕਿ ਤੁਰੰਤ ਮੌਕਾ ਦੇਖ ਕੇ ਇਸ ਖੁੱਲ੍ਹੇ ਮੈਨਹੋਲ ਨੂੰ ਠੀਕ ਕਰ ਦਿੱਤਾ ਜਾਵੇਗਾ।

Advertisement