ਸਮਾਜ ਸੇਵਾ ਬਦਲੇ ਪਰਵਿੰਦਰ ਘਣੀਆ ਦਾ ਸਨਮਾਨ
ਡੇਰਾ ਬਾਬਾ ਨਾਨਕ: ਇੱਥੇ ਨਗਰ ਡੇਰਾ ਬਾਬਾ ਨਾਨਕ ਵਿੱਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਸਥਾਨਕ ਐੱਸਡੀਐੱਮ ਤੇ ਆਈਏਐੱਸ ਅਦਿੱਤਿਆ ਸ਼ਰਮਾ ਨੇ ਝੰਡਾ ਲਹਿਰਾਇਆ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਐੱਸਡੀਐੱਮ ਨੇ ਸਮਾਜ ਸੇਵੀ ਤੇ ਹਲਕਾ ਕੋਆਡੀਨੇਟਰ...
Advertisement
ਡੇਰਾ ਬਾਬਾ ਨਾਨਕ: ਇੱਥੇ ਨਗਰ ਡੇਰਾ ਬਾਬਾ ਨਾਨਕ ਵਿੱਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਸਥਾਨਕ ਐੱਸਡੀਐੱਮ ਤੇ ਆਈਏਐੱਸ ਅਦਿੱਤਿਆ ਸ਼ਰਮਾ ਨੇ ਝੰਡਾ ਲਹਿਰਾਇਆ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਐੱਸਡੀਐੱਮ ਨੇ ਸਮਾਜ ਸੇਵੀ ਤੇ ਹਲਕਾ ਕੋਆਡੀਨੇਟਰ ਪਰਵਿੰਦਰ ਸਿੰਘ ਘਣੀਆ ਸਣੇ ਹੋਰ ਖੇਤਰਾਂ ’ਚ ਸ਼ਲਘਾਯੋਗ ਕੰਮ ਕਰਨ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ। ਪੰਜਾਬ ਪੁਲੀਸ ਦੇ ਜਵਾਨ, ਐੱਨਸੀਸੀ ਅਤੇ ਹੋਰ ਸਕੂਲੀ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਸ੍ਰੀ ਸ਼ਰਮਾ ਨੇ ਦੇਸ਼ ਤੋਂ ਜਾਨਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ 79ਵੇਂ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।
Advertisement
Advertisement