ਗੁਰਦੁਆਰੇ ਦੀ ਖਸਤਾ ਹਾਲਤ ਸੁਧਾਰਨ ਦੇ ਆਦੇਸ਼ ਠੰਢੇ ਬਸਤੇ ’ਚ
ਇਸ ਬਾਬਤ ਅਜੀਤ ਸਿੰਘ ਭੱਲਾ, ਰਣਜੀਤ ਸਿੰਘ ਲੱਕੀ, ਭੁਪਿੰਦਰ ਸਿੰਘ ਪੰਪ ਵਾਲਿਆਂ ਆਖਿਆ ਕਿ ਆਮਦਨ ਨਾ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਤਿਹਾਸਕ ਸਥਾਨ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀ ਦੇ ਰਹੀ ਹੈ। ਇਸ ਕਾਰਨ ਇਸ ਇਤਿਹਾਸਕ ਗੁਰਦੁਆਰੇ ਦਾ ਵਜੂਦ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਦੇ ਇਤਿਹਾਸਕ ਸਥਾਨਾਂ ਦੀ ਸਾਂਭ-ਸੰਭਾਲ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਇਸ ਇਤਿਹਾਸਕ ਅਸਥਾਨ ਨੂੰ ਸੰਗਤ ਤੋਂ ਅਣਜਾਣ ਰੱਖਣਾ ਅਤੇ ਇਸ ਦੇ ਨਵ ਨਿਰਮਾਣ ਲਈ ਦੇਰੀ ਕਾਰਨ ਸੰਗਤ ਵਿੱਚ ਰੋਸ ਹੈ। ਇਸ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਨੇ ਆਖਿਆ ਕਿ ਪ੍ਰਧਾਨ ਦੇ ਆਦੇਸ਼ਾਂ ਅਨੁਸਾਰ ਬਾਬਾ ਸਾਵਣ ਮੱਲ ਦੇ ਇਤਿਹਾਸਕ ਗੁਰਦੁਆਰੇ ਦੇ ਨਵੀਨੀਕਰਨ ਲਈ ਚਾਰਾਜੋਈ ਜਾਰੀ ਹੈ। ਇਸ ਅਸਥਾਨ ਦੇ ਨਵ ਨਿਰਮਾਣ ਲਈ ਕਾਰਸੇਵਾ ਵਾਲਿਆ ਨੂੰ ਸੇਵਾ ਸੌਂਪੀ ਜਾ ਚੁੱਕੀ ਹੈ।
ਗੁਰੂਧਾਮਾਂ ਦੀ ਸੰਭਾਲ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼: ਧਾਮੀ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ,‘ਗੁਰੂਧਾਮਾਂ ਦੀ ਸਾਂਭ-ਸੰਭਾਲ ਸਾਡਾ ਪਹਿਲਾ ਫਰਜ਼ ਹੈ।’ ਉਨ੍ਹਾਂ ਕਿਹਾ ਕਿ ਗੁਰਦੁਆਰਾ ਬਾਬਾ ਸਾਵਣ ਮੱਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਆਦੇਸ਼ ਦਿੱਤੇ ਗਏ ਸਨ। ਆਦੇਸ਼ਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ’ਚ ਹੋਈ ਦੇਰੀ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਕੋਲੋਂ ਰਿਪੋਰਟ ਲਈ ਜਾਵੇਗੀ।
