ਨਰੇਗਾ ਕਾਮਿਆਂ ਵੱਲੋਂ ਰੁਜ਼ਗਾਰ ’ਤੇ ਪਾਬੰਦੀਆਂ ਖ਼ਿਲਾਫ਼ ਧਰਨਾ
ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Advertisement
ਨਰੇਗਾ ਵਰਕਰਾਂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਅੱਜ ਧਰਨਾ ਦੇ ਕੇ ਨਰੇਗਾ ਦਾ ਕੰਮ ਦੇਣ ਤੇ ਸੰਭਾਵੀ ਤੌਰ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਪੰਜਾਬ ਦੇ ਝੰਡੇ ਹੇਠ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਆਗੂ ਚਰਨ ਸਿੰਘ ਤਰਨਤਾਰਨ, ਪਰਮਜੀਤ ਕੌਰ ਮਾੜੀਮੇਘਾ, ਪਰਮਜੀਤ ਸਿੰਘ ਬਾਬਾ ਚੋਹਲਾ ਸਾਹਿਬ, ਬਲਜੀਤ ਸਿੰਘ ਫਤਿਆਬਾਦ ਅਤੇ ਕੁਲਵੰਤ ਕੌਰ ਮੂਸੇ ਨੇ ਕੀਤੀ। ਇਕੱਠ ਨੂੰ ਸੀਪੀਆਈ ਦੇ ਕੌਮੀ ਆਗੂ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਨਰੇਗਾ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਨਰੇਗਾ ਸਕੀਮ ਨੂੰ ਖਤਮ ਕਰਨ ਦਾ ਦੋਸ਼ ਲਗਾਇਆ। ਆਗੂਆਂ ਨੇ ਮੰਗ ਕਰਨ ’ਤੇ ਨਰੇਗਾ ਦਾ ਕੰਮ ਦੇਣ, ਕਰਵਾਏ ਕੰਮ ਦਾ ਭੁਗਤਾਨ ਤੁਰੰਤ ਕਰਨ, ਨਰੇਗਾ ਮਜ਼ਦੂਰ ਦੀ ਦਿਹਾੜੀ 1,000 ਰੁਪਏ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਬਲਕਾਰ ਵਲਟੋਹਾ, ਰੁਪਿੰਦਰ ਕੌਰ ਮਾੜੀਮੇਘਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੁਗਿੰਦਰ ਸਿੰਘ ਵਲਟੋਹਾ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਜਸਬੀਰ ਸਿੰਘ ਜਿਊਣਕੇ, ਸੀਮਾ ਸੋਹਲ, ਵਿਸ਼ਾਲਦੀਪ ਸਿੰਘ ਵਲਟੋਹਾ, ਟਹਿਲ ਸਿੰਘ ਲੱਧੂ, ਜਗੀਰ ਸਿੰਘ ਭਰੋਵਾਲ, ਬੂਟਾ ਸਿੰਘ ਢੋਟੀਆਂ ਨੇ ਸੰਬੋਧਨ ਕੀਤਾ।
Advertisement
Advertisement