ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗ੍ਰਨੇਡ ਹਮਲੇ ਸਬੰਧੀ ਐੱਨਆਈਏ ਵੱਲੋਂ ਛਾਪੇ

ਬਲਵਿੰਦਰ ਸਿੰਘ ਭੰਗੂ ਭੋਗਪੁਰ, 26 ਜੂਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ ਕਰਨ ਦੇ ਮੁੱਖ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ਹੇਠ ਐੱਨਆਈਏ ਦੀ ਟੀਮ ਨੇ ਇੰਸਪੈਕਟਰ ਵਿਵੇਕ ਕੁਮਾਰ ਦੀ ਅਗਵਾਈ ’ਚ...
Advertisement

ਬਲਵਿੰਦਰ ਸਿੰਘ ਭੰਗੂ

ਭੋਗਪੁਰ, 26 ਜੂਨ

Advertisement

ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ ਕਰਨ ਦੇ ਮੁੱਖ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ਹੇਠ ਐੱਨਆਈਏ ਦੀ ਟੀਮ ਨੇ ਇੰਸਪੈਕਟਰ ਵਿਵੇਕ ਕੁਮਾਰ ਦੀ ਅਗਵਾਈ ’ਚ ਸ਼ਮਿੰਦਰ ਸਿੰਘ ਦੇ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ। ਜਾਣਕਾਰੀ ਅਨੁਸਾਰ ਸ਼ਮਿੰਦਰ ਸਿੰਘ ਵਾਸੀ ਚੌਲਾਂਗ ਥਾਣਾ ਭੋਗਪੁਰ ’ਤੇ ਦੋਸ਼ ਹੈ ਕਿ ਉਸ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਪਿਛਲੇ ਦਿਨੀਂ ਗ੍ਰਨੇਡ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਪਨਾਹ ਦਿੱਤੀ ਅਤੇ ਬਾਅਦ ਵਿੱਚ ਉਹ ਉਸ ਨੂੰ ਹੁਸ਼ਿਆਰਪੁਰ ਛੱਡ ਕੇ ਆਇਆ। ਸ਼ਮਿੰਦਰ ਸਿੰਘ ਹੁਣ ਆਪਣੇ ਫੁੱਫੜ ਨਿਰਮਲ ਸਿੰਘ ਅਤੇ ਭੂਆ ਸੁਖਵਿੰਦਰ ਕੌਰ ਕੋਲ ਪਿੰਡ ਡੱਲੀ ਵਿੱਚ ਰਹਿ ਰਿਹਾ ਸੀ। ਅੱਜ ਐੱਨਆਈਏ ਟੀਮ ਨੇ ਪਹਿਲਾਂ ਸ਼ਮਿੰਦਰ ਸਿੰਘ ਦੇ ਜੱਦੀ ਘਰ ਪਿੰਡ ਚੌਲਾਂਗ ਛਾਪਾ ਮਾਰਿਆ ਤਾਂ ਉਥੋਂ ਉਹ ਨਾ ਮਿਲਣ ਕਰ ਕੇ ਟੀਮ ਨੇ ਪਿੰਡ ਡੱਲੀ ਰਹਿ ਰਹੇ ਫੁੱਫੜ ਨਿਰਮਲ ਸਿੰਘ ਦੇ ਘਰ ਛਾਪਾ ਮਾਰਿਆ ਪਰ ਉਹ ਉਥੇ ਵੀ ਨਹੀਂ ਮਿਲਿਆ। ਇਸ ਦੌਰਾਨ ਟੀਮ ਨੇ ਸ਼ਮਿੰਦਰ ਸਿੰਘ ਦੇ ਫੁੱਫੜ ਅਤੇ ਭੂਆ ਤੋਂ ਪੁੱਛ-ਪੜਤਾਲ ਕੀਤੀ ਅਤੇ ਉਸ ਨੂੰ ਪੇਸ਼ ਕਰਨ ਲਈ ਕਹਿ ਕੇ ਟੀਮ ਖਾਲੀ ਹੱਥ ਪਰਤ ਗਈ।

Advertisement