ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦੇਸ਼ ਜਾ ਕੇ ਮੁੱਕਰੀ ਨਵ-ਵਿਆਹੁਤਾ, ਤਿੰਨ ਨਾਮਜ਼ਦ

ਕੇ ਪੀ ਸਿੰਘ ਗੁਰਦਾਸਪੁਰ, 26 ਅਪਰੈਲ ਵਿਆਹ ਮਗਰੋਂ ਮੁੰਡੇ ਵਾਲਿਆਂ ਦੇ ਲੱਖਾਂ ਰੁਪਏ ਖਰਚਾ ਕੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਦਾ ਵਾਅਦਾ ਕਰ ਕੇ ਲੜਕੀ ਪਰਿਵਾਰ ਦੇ ਮੁੱਕਰ ਜਾਣ ਦੇ ਦੋਸ਼ ਹੇਠ ਕਾਹਨੂੰਵਾਨ ਪੁਲੀਸ ਨੇ ਕੁੜੀ ਸਣੇ ਤਿੰਨ ਜਣਿਆਂ ਖ਼ਿਲਾਫ਼...
Advertisement
ਕੇ ਪੀ ਸਿੰਘ

ਗੁਰਦਾਸਪੁਰ, 26 ਅਪਰੈਲ

Advertisement

ਵਿਆਹ ਮਗਰੋਂ ਮੁੰਡੇ ਵਾਲਿਆਂ ਦੇ ਲੱਖਾਂ ਰੁਪਏ ਖਰਚਾ ਕੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਦਾ ਵਾਅਦਾ ਕਰ ਕੇ ਲੜਕੀ ਪਰਿਵਾਰ ਦੇ ਮੁੱਕਰ ਜਾਣ ਦੇ ਦੋਸ਼ ਹੇਠ ਕਾਹਨੂੰਵਾਨ ਪੁਲੀਸ ਨੇ ਕੁੜੀ ਸਣੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਭਿੱਟੇ ਵੱਢ ਨਿਵਾਸੀ ਹਰਬੰਸ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਲੜਕੇ ਰੌਬਿਨ ਪ੍ਰੀਤ ਸਿੰਘ ਦੀ ਸ਼ਾਦੀ 24 ਮਾਰਚ 2022 ਨੂੰ ਕੋਮਲਪ੍ਰੀਤ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਰਾਊਵਾਲ ਨਾਲ ਇਸ ਸ਼ਰਤ ’ਤੇ ਹੋਈ ਸੀ ਕਿ ਮੁੱਦਈ ਦਾ ਲੜਕਾ ਰੌਬਿਨ ਪ੍ਰੀਤ ਸਿੰਘ, ਕੋਮਲਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਵਾਸਤੇ ਪੈਸੇ ਖ਼ਰਚ ਕਰੇਗਾ ਅਤੇ ਕੋਮਲਪ੍ਰੀਤ ਕੌਰ ਵਿਦੇਸ਼ ਜਾ ਕੇ ਰੌਬਿਨ ਪ੍ਰੀਤ ਸਿੰਘ ਦੇ ਵੀਜ਼ੇ ਦਾ ਪ੍ਰਬੰਧ ਕਰੇਗੀ। ਹਰਬੰਸ ਸਿੰਘ ਅਨੁਸਾਰ ਉਸ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕਰ ਕੇ ਕੋਮਲਪ੍ਰੀਤ ਕੌਰ ਨੂੰ 24 ਲੱਖ 58 ਹਜ਼ਾਰ ਰੁਪਏ ਖ਼ਰਚ ਕਰ ਕੇ ਕੈਨੇਡਾ ਭੇਜ ਦਿੱਤਾ ਸੀ ਪਰ ਕੌਮਲਪ੍ਰੀਤ ਕੌਰ ਵਿਦੇਸ਼ ਜਾ ਕੇ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਗਈ। ਉਸ ਨੇ ਰੌਬਿਨ ਪ੍ਰੀਤ ਸਿੰਘ ਨੂੰ ਨਾ ਤਾਂ ਕੈਨੇਡਾ ਬੁਲਾਇਆ ਅਤੇ ਨਾ ਹੀ ਉਸ ਦਾ ਵੀਜ਼ਾ ਅਪਲਾਈ ਕੀਤਾ। ਪੁਲੀਸ ਨੇ ਜਾਂਚ ਮਗਰੋਂ ਕੋਮਲਪ੍ਰੀਤ ਕੌਰ, ਉਸ ਦੇ ਪਿਤਾ ਬਲਵੰਤ ਸਿੰਘ ਅਤੇ ਭਰਾ ਗੁਰਬਖ਼ਸ਼ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 

Advertisement