ਬੈਂਕਾਕ ਤੋਂ ਆਏ ਯਾਤਰੂ ਕੋਲੋਂ ਦੋ ਕਿਲੋ ਤੋਂ ਵੱਧ ਗਾਂਜਾ ਬਰਾਮਦ
ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਕੀਤੀ ਕਾਰਵਾੲੀ
Advertisement
ਅੰਮ੍ਰਿਤਸਰ ਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਕਸਟਮ ਵਿਭਾਗ ਨੇ ਬੈਂਕਾਕ ਤੋਂ ਆਏ ਯਾਤਰੂ ਕੋਲੋਂ ਦੋ ਕਿਲੋ ਤੋਂ ਵੱਧ ਗਾਂਜਾ ਬਰਾਮਦ ਕੀਤਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਦੋ ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਇਸ ਸਬੰਧੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਾਊਂ ਜਾਣਕਾਰੀ ਦੇ ਆਧਾਰ ’ਤੇ ਕਸਟਮ ਵਿਭਾਗ ਵੱਲੋਂ ਬੈਂਕਾਂਕ ਤੋਂ ਅੰਮ੍ਰਿਤਸਰ ਪੁੱਜੇ ਯਾਤਰੂ ਦੀ ਕੀਤੀ ਗਈ ਵਿਸ਼ੇਸ਼ ਜਾਂਚ ਦੌਰਾਨ ਉਸ ਕੋਲੋਂ ਦੋ ਕਰੋੜ ਤੇ 9 ਲੱਖ ਰੁਪਏ ਮੁੱਲ ਦਾ ਲਗਭਗ ਦੋ ਕਿਲੋ 95 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਇਹ ਵਿਅਕਤੀ ਇੱਕ ਹਵਾਈ ਉਡਾਣ ਰਾਹੀਂ ਇੱਥੇ ਪੁੱਜਾ ਸੀ। ਕਸਟਮ ਵਿਭਾਗ ਨੇ ਕੁਝ ਦਿਨ ਪਹਿਲਾਂ 25 ਸਤੰਬਰ ਨੂੰ ਵੀ 1150 ਗ੍ਰਾਮ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਸੀ। ਇਸ ਸਬੰਧ ਵਿੱਚ ਵੀ ਇੱਕ ਯਾਤਰੂ ਨੂੰ ਕਾਬੂ ਕੀਤਾ ਸੀ, ਜੋ ਇੰਡੋ ਥਾਈ ਏਅਰਲਾਈਨ ਹਵਾਈ ਕੰਪਨੀ ਦੀ ਉਡਾਣ ਰਾਹੀਂ ਬੈਂਕਾਂਕ ਤੋਂ ਅੰਮ੍ਰਿਤਸਰ ਪੁੱਜਾ ਸੀ।
Advertisement
Advertisement