ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਧੁਨਿਕ ਵਿਹਾਰ ਇਲਾਕਾ ਸਹੂਲਤਾਂ ਤੋਂ ਸੱਖਣਾ

ਐੱਨ.ਪੀ.ਧਵਨ ਪਠਾਨਕੋਟ, 12 ਜੁਲਾਈ ਇੱਥੋਂ ਦੇ ਵਾਰਡ ਨੰਬਰ 12 ਵਿੱਚ ਸਥਿਤ ਆਧੁਨਿਕ ਵਿਹਾਰ ਇਲਾਕਾ ਸਾਲ 2016 ਵਿਕਸਿਤ ਹੋਇਆ ਸੀ, ਪਰ ਇਸ ਵਿੱਚ ਅਜੇ ਤੱਕ ਨਾ ਤਾਂ ਸੀਵਰੇਜ ਵਿਛਾਇਆ ਗਿਆ ਅਤੇ ਨਾ ਹੀ ਪਾਣੀ ਦੀਆਂ ਪਾਈਆਂ ਗਈਆਂ ਹਨ ਜਿਸ ਤੋਂ ਕਲੋਨੀ...
ਰੇਲਵੇ ਦੇ ਬੋਰ ਤੋਂ ਪਾਣੀ ਭਰਦੀਆਂ ਔਰਤਾਂ।-ਫੋਟੋ: ਧਵਨ
Advertisement

ਐੱਨ.ਪੀ.ਧਵਨ

ਪਠਾਨਕੋਟ, 12 ਜੁਲਾਈ

Advertisement

ਇੱਥੋਂ ਦੇ ਵਾਰਡ ਨੰਬਰ 12 ਵਿੱਚ ਸਥਿਤ ਆਧੁਨਿਕ ਵਿਹਾਰ ਇਲਾਕਾ ਸਾਲ 2016 ਵਿਕਸਿਤ ਹੋਇਆ ਸੀ, ਪਰ ਇਸ ਵਿੱਚ ਅਜੇ ਤੱਕ ਨਾ ਤਾਂ ਸੀਵਰੇਜ ਵਿਛਾਇਆ ਗਿਆ ਅਤੇ ਨਾ ਹੀ ਪਾਣੀ ਦੀਆਂ ਪਾਈਆਂ ਗਈਆਂ ਹਨ ਜਿਸ ਤੋਂ ਕਲੋਨੀ ਵਾਸੀ ਬਹੁਤ ਪ੍ਰੇਸ਼ਾਨ ਹਨ।

ਹੈਰਾਨੀ ਦੀ ਗੱਲ ਹੈ ਕਿ ਇੱਥੇ ਨਗਰ ਨਿਗਮ ਵੱਲੋਂ ਂ ਵਾਟਰ ਟੈਂਕੀ ਬਣਾਈ ਗਈ ਸੀ ਪਰ ਇਹ ਵੀ ਚਿੱਟਾ ਹਾਥੀ ਸਾਬਤ ਹੋਈ। ਇਲਾਕਾ ਵਾਸੀ ਮਨਪ੍ਰੀਤ ਸਿੰਘ, ਰਾਜ ਕੁਮਾਰ ਅਤੇ ਰਾਜਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ 25 ਨਵੰਬਰ ਨੂੰ ਵੀ ਨਗਰ ਨਿਗਮ ਕਮਿਸ਼ਨਰ ਅਤੇ ਡੀਸੀ ਦਫ਼ਤਰ ’ਚ ਸ਼ਿਕਾਇਤ ਅਤੇ ਈ-ਮੇਲ ਕੀਤੀ ਗਈ, ਪਰ ਕੁੱਝ ਹੱਲ ਨਹੀਂ ਨਿਕਲਿਆ।

ਇਸ ਦੌਰਾਨ ਕੌਂਸਲਰ ਬਲਵਿੰਦਰ ਜੋਤੀ ਨੇ ਦੱਸਿਆ ਕਿ ਇਸ ਇਲਾਕੇ ’ਚ ਸੀਵਰੇਜ ਅੰਮ੍ਰਿਤ ਯੋਜਨਾ ਤਹਿਤ ਜਲਦੀ ਹੀ ਵਿਛਾਈ ਜਾਵੇਗੀ ਜਦਕਿ ਬੋਰ ਕਰਨ ਲਈ ਟੈਂਡਰ ਲਾ ਦਿੱਤਾ ਗਿਆ ਹੈ ਜੋ ਜਲਦੀ ਹੀ ਖੋਲ੍ਹਿਆ ਜਾਵੇਗਾ।

Advertisement
Tags :
ਆਧੁਨਿਕਇਲਾਕਾਸਹੂਲਤਾਂਸੱਖਣਾਵਿਹਾਰ