ਹਵਾਈ ਅੱਡੇ ’ਚ ਧੁੰਦ ਦੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ
ਦੱਸਣਯੋਗ ਹੈ ਕਿ ਅਗਲੇ ਦਿਨਾਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਸਰਹੱਦੀ ਖੇਤਰ ਵਿੱਚ ਵਧੇਰੇ ਧੁੰਦ ਪੈਂਦੀ ਹੈ ਅਤੇ ਉਸ ਵੇਲੇ ਦੇਖਣ ਸਮਰੱਥਾ ਜ਼ੀਰੋ ਤੋਂ ਵੀ ਘੱਟ ਜਾਂਦੀ ਹੈ ਜਿਸ ਨਾਲ ਇੱਥੇ ਆਉਣ ਵਾਲੀਆਂ ਤੇ ਰਵਾਨਾ ਹੋਣ ਵਾਲੀਆਂ ਹਵਾਈ ਉਡਾਣਾਂ ’ਤੇ ਪ੍ਰਭਾਵ ਪੈਂਦਾ ਹੈ।
ਇਸ ਅਭਿਆਸ ਦੌਰਾਨ ਪ੍ਰਬੰਧਕਾਂ ਦੀ ਟੀਮ ਨੇ ਬੈਠਣ ਦੇ ਪ੍ਰਬੰਧਾਂ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਉਪਲਬਧਤਾ, ਹੰਗਾਮੀ ਸਥਿਤੀ ਦੌਰਾਨ ਸਫਾਈ ਅਤੇ ਜਦੋਂ ਟਰਮੀਨਲ ਭਰਨਾ ਸ਼ੁਰੂ ਹੁੰਦਾ ਹੈ ਤਾਂ ਯਾਤਰੀਆਂ ਦੀ ਆਵਾਜਾਈ ਆਦਿ ਪ੍ਰਬੰਧਾਂ ਦਾ ਮੁਲਾਂਕਣ ਕੀਤਾ।
ਸਾਰੀਆਂ ਹਿੱਸੇਦਾਰ ਏਜੰਸੀਆਂ ਏਅਰਪੋਰਟ ਅਥਾਰਟੀ ਆਫ ਇੰਡੀਆ, ਸੀ ਆਈ ਐੱਸ ਐੱਫ, ਏਅਰਲਾਈਨਾਂ, ਜ਼ਮੀਨੀ ਹੈਂਡਲਿੰਗ ਏਜੰਸੀਆਂ, ਅਤੇ ਹੋਰ ਵਿਭਾਗ ਅਭਿਆਸ ਵਿੱਚ ਸ਼ਾਮਲ ਸਨ। ਪ੍ਰਬੰਧਕਾਂ ਨੇ ਆਖਿਆ ਕਿ ਇਸ ਅਭਿਆਸ ਦੌਰਾਨ ਆਪਸੀ ਤਾਲਮੇਲ, ਤਾਲਮੇਲ, ਪ੍ਰਤੀਕਿਰਿਆ ਸਮਾਂ ਅਤੇ ਸੰਚਾਰ ਪ੍ਰਵਾਹ ਦੀ ਜਾਂਚ ਕਰਨ ਵਿੱਚ ਮਦਦ ਕੀਤੀ। ਹਿੱਸੇਦਾਰਾਂ ਨੇ ਸਮੇਂ ਸਿਰ ਜਾਣਕਾਰੀ ਦੇ ਪਸਾਰ ਅਤੇ ਯਾਤਰੀਆਂ ਨੂੰ ਸਮੇਂ ਸਿਰ ਰਿਫਰੈੱਸ਼ਮੈਂਟ ਪ੍ਰਦਾਨ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਏ ਏ ਆਈ ਦੇ ਅਧਿਕਾਰੀਆਂ ਨੇ ਆਖਿਆ ਕਿ ਧੁੰਦ ਆਉਣ ਤੋਂ ਪਹਿਲਾਂ ਆਪਣੇ ਸਿਸਟਮਾਂ ’ਤੇ ਨੇੜਿਓਂ ਨਜ਼ਰ ਮਾਰੀ ਹੈ। ਇਸ ਅਭਿਆਸ ਨੇ ਪਹਿਲਾਂ ਤੋਂ ਲਾਗੂ ਕੀਤੇ ਗਏ ਸੁਧਾਰਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਖੇਤਰਾਂ ਨੂੰ ਦਰਸਾਉਣ ਵਿੱਚ ਮਦਦ ਕੀਤੀ ਜੋ ਤੁਰੰਤ ਠੀਕ ਕੀਤੇ ਜਾਣਗੇ। ਇਸ ਮੌਕ ਡਰਿੱਲ ਦਾ ਏਜੰਡਾ ਘੱਟ ਦ੍ਰਿਸ਼ਟੀ ਕਾਰਨ ਉਡਾਣ ਵਿੱਚ ਰੁਕਾਵਟਾਂ ਦੇ ਬਾਵਜੂਦ ਯਾਤਰੀਆਂ ਨੂੰ ਸੂਚਿਤ ਕਰਨਾ, ਆਰਾਮਦਾਇਕ ਅਤੇ ਸੁਰੱਖਿਅਤ ਢੰਗ ਨਾਲ ਯਾਤਰਾ ਨੂੰ ਮੁਕੰਮਲ ਕਰਨ ਵਾਸਤੇ ਮਦਦ ਕਰਨਾ ਸੀ।
