ਘਰੋਂ ਮੋਬਾਈਲ ਫੋਨ ਤੇ ਨਕਦੀ ਚੋਰੀ
ਸੁਜਾਨਪੁਰ ਵਿੱਚ ਜੰਮੂ ਕਲਿਆਰੀ ਮੋੜ ਕੋਲ ਬਿਹਾਰੀ ਮਜ਼ਦੂਰ ਔਰਤ ਦੇ ਘਰ ਵਿੱਚੋਂ ਮੋਬਾਈਲ ਫੋਨ ਅਤੇ ਨਕਦੀ ਚੋਰੀ ਹੋ ਗਈ। ਪਿੰਕੀ ਦੇਵੀ ਨੇ ਦੱਸਿਆ ਕਿ ਦੁਪਹਿਰੇ 1:00 ਵਜੇ ਨੌਜਵਾਨ ਉਸ ਦੇ ਘਰ ਅੰਦਰ ਦਾਖਲ ਹੋ ਗਿਆ ਅਤੇ ਉਸ ਦਾ ਮੋਬਾਈਲ...
Advertisement
ਸੁਜਾਨਪੁਰ ਵਿੱਚ ਜੰਮੂ ਕਲਿਆਰੀ ਮੋੜ ਕੋਲ ਬਿਹਾਰੀ ਮਜ਼ਦੂਰ ਔਰਤ ਦੇ ਘਰ ਵਿੱਚੋਂ ਮੋਬਾਈਲ ਫੋਨ ਅਤੇ ਨਕਦੀ ਚੋਰੀ ਹੋ ਗਈ। ਪਿੰਕੀ ਦੇਵੀ ਨੇ ਦੱਸਿਆ ਕਿ ਦੁਪਹਿਰੇ 1:00 ਵਜੇ ਨੌਜਵਾਨ ਉਸ ਦੇ ਘਰ ਅੰਦਰ ਦਾਖਲ ਹੋ ਗਿਆ ਅਤੇ ਉਸ ਦਾ ਮੋਬਾਈਲ ਫੋਨ ਤੇ ਨਕਦੀ ਚੋਰੀ ਕਰ ਲਈ। ਉਸ ਦੇ ਘਰ ਵਿੱਚ ਜਦੋਂ ਉਸ ਨੇ ਉਸ ਨੂੰ ਕੰਧ ਟੱਪਦੇ ਦੇਖਿਆ ਤਾਂ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਿਆ। ਪੁਲੀਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ। ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ।
Advertisement
Advertisement
