ਲਾਪਤਾ ਵਿਅਕਤੀ ਦੀ ਖੇਤਾਂ ’ਚੋਂ ਲਾਸ਼ ਮਿਲੀ
ਇਲਾਕੇ ਦੇ ਪਿੰਡ ਮੂਸੇ ਕਲਾਂ ਦੇ ਇਕ ਮੌਜੂਦਾ ਮੈਂਬਰ ਪੰਚਾਇਤ ਦੇ ਭਰਾ ਦੀ ਲਾਸ਼ ਘਰ ਦੇ ਨੇੜੇ ਦੇ ਖੇਤਾਂ ਵਿੱਚੋਂ ਅੱਜ ਸਵੇਰ ਵੇਲੇ ਮਿਲੀ ਹੈ| ਉਹ ਵੀਰਵਾਰ ਸ਼ਾਮ ਨੂੰ ਘਰੋਂ ਗਿਆ ਸੀ| ਮ੍ਰਿਤਕ ਦੀ ਸ਼ਨਾਖਤ ਜਸਵੰਤ ਸਿੰਘ (60) ਪੁੱਤਰ ਤਾਰਾ...
Advertisement
ਇਲਾਕੇ ਦੇ ਪਿੰਡ ਮੂਸੇ ਕਲਾਂ ਦੇ ਇਕ ਮੌਜੂਦਾ ਮੈਂਬਰ ਪੰਚਾਇਤ ਦੇ ਭਰਾ ਦੀ ਲਾਸ਼ ਘਰ ਦੇ ਨੇੜੇ ਦੇ ਖੇਤਾਂ ਵਿੱਚੋਂ ਅੱਜ ਸਵੇਰ ਵੇਲੇ ਮਿਲੀ ਹੈ| ਉਹ ਵੀਰਵਾਰ ਸ਼ਾਮ ਨੂੰ ਘਰੋਂ ਗਿਆ ਸੀ| ਮ੍ਰਿਤਕ ਦੀ ਸ਼ਨਾਖਤ ਜਸਵੰਤ ਸਿੰਘ (60) ਪੁੱਤਰ ਤਾਰਾ ਸਿੰਘ ਵਜੋਂ ਦੱਸੀ ਗਈ ਹੈ| ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਵੀਰਵਾਰ ਸ਼ਾਮ ਨੂੰ ਆਪਣੇ ਖੇਤਾਂ ਵਿੱਚ ਆਣ ਵੜੀ ਇੱਕ ਗਾਂ ਨੂੰ ਦੂਰ ਛੱਡਣ ਗਿਆ ਸੀ ਪਰ ਘਰ ਵਾਪਸ ਨਾ ਪਰਤਿਆ| ਪਰਿਵਾਰ ਨੇ ਉਸ ਵੇਲੇ ਹੀ ਭਾਲ ਸ਼ੁਰੂ ਕਰ ਦਿੱਤੀ| ਭਾਲ ਕਰਦਿਆਂ ਪਰਿਵਾਰ ਨੂੰ ਲਾਸ਼ ਅੱਜ ਸਵੇਰ ਵੇਲੇ ਆਪਣੇ ਘਰ ਦੇ ਨੇੜੇ ਉਨ੍ਹਾਂ ਦੇ ਆਪਣੇ ਹੀ ਕਮਾਦ ਦੇ ਖੇਤਾਂ ਵਿੱਚੋਂ ਲਾਸ਼ ਮਿਲ ਗਈ| ਉਸ ਦੇ ਨੇੜੇ ਹੀ ਗਾਂ ਬੰਨ੍ਹੀ ਹੋਈ ਸੀ| ਉਸ ਦੇ ਸਿਰ ਤੇ ਸੱਟ ਨਿਸ਼ਾਨ ਸਨ| ਥਾਣਾ ਝਬਾਲ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ| ਲਾਸ਼ ਦਾ ਪੋਸਟਮਾਰਟਮ ਇਥੋਂ ਦੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਕੀਤਾ|
Advertisement
Advertisement
