ਮੰਤਰੀ ਵੱਲੋਂ ਨਿਰਮਾਣ ਕਾਰਜ ਦਾ ਜਾਇਜ਼ਾ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ 28 ਹੋਰ ਸੜਕਾਂ ਦੀ ਮਨਜ਼ੂਰੀ ਨਿਰਮਾਣ ਕਰਨ ਲਈ ਹਲਕੇ ਨੂੰ ਮਿਲ ਗਈ ਹੈ ਅਤੇ ਇਸ ਸਮੇਂ ਹਲਕੇ ਅੰਦਰ ਕਰੀਬ 100 ਤੋਂ ਜ਼ਿਆਦਾ ਸੜਕਾਂ ਦਾ ਨਿਰਮਾਣ ਕੀਤਾ ਜਾ...
Advertisement
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ 28 ਹੋਰ ਸੜਕਾਂ ਦੀ ਮਨਜ਼ੂਰੀ ਨਿਰਮਾਣ ਕਰਨ ਲਈ ਹਲਕੇ ਨੂੰ ਮਿਲ ਗਈ ਹੈ ਅਤੇ ਇਸ ਸਮੇਂ ਹਲਕੇ ਅੰਦਰ ਕਰੀਬ 100 ਤੋਂ ਜ਼ਿਆਦਾ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਗੱਲ ਵਿਧਾਨ ਸਭਾ ਹਲਕਾ ਭੋਆ ਅੰਦਰ ਚੱਲ ਰਹੇ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਸਮੇਂ ਆਖੀ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਅੰਦਰ ਸੜਕਾਂ ਦੀ ਕਾਇਆਕਲਪ ਕਰਨ ਲਈ ਨਿਰਮਾਣ ਕਾਰਜ ਚੱਲ ਰਹੇ ਹਨ ਅਤੇ ਉਨ੍ਹਾਂ ਵੱਲੋਂ ਚੱਲ ਰਹੇ ਇਨ੍ਹਾਂ ਕਾਰਜਾਂ ਦਾ ਨਿਰੀਖਣ ਕਰਨ ਲਈ ਅੱਜ ਦੌਰਾ ਕੀਤਾ ਗਿਆ ਹੈ ਕਿ ਕਿਧਰੇ ਕੋਈ ਗਲਤ ਮਟੀਰੀਅਲ ਤਾਂ ਨਹੀਂ ਪਾਇਆ ਜਾ ਰਿਹਾ ਜਾਂ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਸੜਕਾਂ ਬਣ ਰਹੀਆਂ ਹਨ ਜਾਂ ਨਹੀਂ।
Advertisement
Advertisement
