ਧਰਮੀ ਫ਼ੌਜੀਆਂ ਦੀ ਮੀਟਿੰਗ
ਧਾਰੀਵਾਲ: ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਧਰਮੀ ਫ਼ੌਜੀਆਂ ਦੀ ਮੀਟਿੰਗ ਧਾਰੀਵਾਲ ਵਿਖੇ ਹੋਈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਬਲਦੇਵ ਸਿੰਘ ਯੂਕੇ ਵਾਲਿਆਂ ਨੇ ਧਰਮੀ ਫੌਜੀਆਂ ਦੀਆਂ...
Advertisement
ਧਾਰੀਵਾਲ: ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਧਰਮੀ ਫ਼ੌਜੀਆਂ ਦੀ ਮੀਟਿੰਗ ਧਾਰੀਵਾਲ ਵਿਖੇ ਹੋਈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਬਲਦੇਵ ਸਿੰਘ ਯੂਕੇ ਵਾਲਿਆਂ ਨੇ ਧਰਮੀ ਫੌਜੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਯੂਕੇ ਅਤੇ ਯੂਰਪ ਦੀਆਂ ਸਿੱਖ ਸੰਗਤ ਵਲੋਂ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਮੁੱਖ ਬੁਲਾਰਾ ਬਲਕਾਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਵਿੰਦਰ ਸਿੰਘ ਸੋਹੀ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਗੁਲਜਾਰ ਸਿੰਘ,ਕਰਨੈਲ ਸਿੰਘ ਮਾਨ, ਕੈਪਟਨ ਜਰਨੈਲ ਸਿੰਘ, ਸੂਬੇਦਾਰ ਮੇਜਰ ਬਲਵਿੰਦਰ ਸਿੰਘ, ਸੰਤੋਖ ਸਿੰਘ, ਸੁਜਾਨ ਸਿੰਘ,ਸੁਵਿੰਦਰ ਸਿੰਘ ਕੱਲੂ ਸੋਹਲ ਧਰਮੀ ਫੌਜੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement