ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਮੀਟਿੰਗ
ਸਥਾਨਕ ਦਾਣਾ ਮੰਡੀ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁਨੀਲ ਪਾਸੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਉੱਪਰ ਦੁੱਖ ਪ੍ਰਗਟ ਕੀਤਾ ਗਿਆ। ਪ੍ਰਧਾਨ ਸੁਨੀਲ ਪਾਸੀ ਨੇ ਦੱਸਿਆ ਮੀਟਿੰਗ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਮੰਡੀ ਵਿੱਚ ਝੋਨੇ ਦੀਆਂ ਟਰਾਲੀਆਂ ਲਿਆਉਣ ਦਾ ਸਮਾਂ ਸਵੇਰੇ 4 ਤੋਂ ਲੈ ਕੇ 11 ਵਜੇ ਤੱਕ ਨਿਯਤ ਕੀਤਾ ਗਿਆ ਹੈ। ਖ਼ਰੀਦਦਾਰਾਂ ਨੂੰ ਪੁਰਾਣੀਆਂ ਅਦਾਇਗੀਆਂ ਅਤੇ ਵਿਆਜ ਸਮੇਂ ਸਿਰ ਦੇਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਮੰਡੀ ਵਿੱਚ ਆੜ੍ਹਤੀਆਂ ਦੇ ਸਹਿਯੋਗ ਨਾਲ ਕੈਮਰੇ ਲਾਏ ਜਾ ਰਹੇ ਹਨ।
ਸ੍ਰੀ ਪਾਸੀ ਨੇ ਮੀਟਿੰਗ ਵਿੱਚ ਪਹੁੰਚੇ ਜੰਡਿਆਲਾ ਗੁਰੂ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਜ਼ਿਲ੍ਹਾ ਪ੍ਰਧਾਨ ਰਜਿੰਦਰ ਸਲਵਾਣ ਅਤੇ ਸਮੂਹ ਸ਼ੈੱਲਰ ਮਾਲਕਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਮਨਜਿੰਦਰ ਸਿੰਘ ਸਰਜਾ, ਜਥੇਦਾਰ ਮਹਿੰਦਰ ਸਿੰਘ ਛੱਜਲਵੱਡੀ, ਰਮਨ ਕੁਮਾਰ ਬੱਸੀ, ਰਕੇਸ਼ ਕੁਮਾਰ ਗੋਲਡੀ, ਮੋਹਿਤ ਮਿਗਲਾਣੀ, ਪ੍ਰਗਟ ਸਿੰਘ, ਅਮਨਦੀਪ ਸਿੰਘ, ਮਨਪ੍ਰੀਤ ਸੈਕਟਰੀ, ਰਣਜੀਤ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਮੌਜੂਦ ਸਨ।