ਅਕਾਲ ਤਖ਼ਤ ਦੀ ਫਸੀਲ ਤੋਂ ਬਣੀ ਕਮੇਟੀ ਦੇ ਡੈਲੀਗੇਟਾਂ ਦਾ ਇਜਲਾਸ
ਵਿਧਾਨ ਸਭਾ ਹਲਕਾ ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ ਅਤੇ ਸ੍ਰੀ ਹਰਗੋਬਿੰਦਪੁਰ ਦੇ ਅਾਬਜ਼ਰਵਰ ਪੁੱਜੇ
Advertisement
ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਦਾ ਅੱਜ ਬਟਾਲਾ ’ਚ ਇਜਲਾਸ ਹੋਇਆ। ਇਸ ਮੌਕੇ ਵਿਧਾਨ ਸਭਾ ਹਲਕੇ ਬਟਾਲਾ, ਕਾਂਦੀਆ, ਫਤਹਿਗੜ੍ਹ ਚੂੜੀਆ, ਸ੍ਰੀ ਹਰਗੋਬਿੰਦਪੁਰ ਸਣੇ ਹੋਰ ਹਲਕਿਆਂ ਤੋਂ ਆਗੂ ਪੁੱਜੇ। ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਕਰਨ ਵਾਲੀ ਪਾਰਟੀ ਹੈ ਪਰ ਪਿਛਲੇ ਸਮਿਆਂ ਵਿੱਚ ਅਖੌਤੀ ਅਕਾਲੀ ਆਗੂਆਂ ਵੱਲੋਂ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਹੈ। ਆਬਜ਼ਰਵਰ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਦਾ ਵੀ ਫਰਮਾਨ ਕੀਤਾ ਸੀ ਪਰ ਹੁਕਮਾਂ ਦੀ ਅਖੌਤੀ ਆਗੂਆਂ ਵੱਲੋਂ ਪਾਲਣਾ ਨਹੀਂ ਕੀਤੀ ਗਈ। ਇਸ ਮੌਕੇ ਜਸਬੀਰ ਸਿੰਘ ਘੁੰਮਣ, ਐੱਸਜੀਪੀਸੀ ਮੈਂਬਰ ਗੁਰਿੰਦਰ ਸਿੰਘ ਸ਼ਾਮਪੁਰ, ਬਲਦੇਵ ਸਿੰਘ ਧੁੱਪਸੜੀ, ਸਾਬਕਾ ਵਿਧਾਇਕ ਜੌਹਰ ਸਿੰਘ, ਜਸਬੀਰ ਸਿੰਘ ਜਫਰਵਾਲ, ਸਾਬਕਾ ਡੀਈਓ ਗੁਰਮੀਤ ਸਿੰਘ, ਗੁਰਸ਼ਰਨ ਸਿੰਘ ਬਟਾਲਾ, ਮੰਗਲ ਸਿੰਘ ਥਾਣੇਦਾਰ, ਸਤਨਾਮ ਸਿੰਘ ਸਰਵਾਲੀ, ਮਨਜੀਤ ਸਿੰਘ ਆਲੋਵਾਲ ਹਾਜ਼ਰ ਸਨ।
Advertisement
Advertisement