ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੰਗਤ ਰਾਏ ਮੰਗੀ ਯਾਦਗਾਰੀ ਫੁਟਬਾਲ ਕੱਪ ਅੱਜ ਤੋਂ

ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਫੁਟਬਾਲ ਖਿਡਾਰੀ ਮੰਗਤ ਰਾਏ ਮੰਗੀ ਦੀ ਯਾਦ ’ਚ ਸਾਲਾਨਾ ਸ਼ਾਹਕੋਟ ਫੁੱਟਬਾਲ ਕੱਪ 27 ਤੋਂ 30 ਨਵੰਬਰ ਤੱਕ ਤਹਿਸੀਲ ਕੰਪਲੈਕਸ ਦੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ (ਕੌਂਸਲਰ) ਅਤੇ ਸਰਪ੍ਰਸਤ...
Advertisement
ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਫੁਟਬਾਲ ਖਿਡਾਰੀ ਮੰਗਤ ਰਾਏ ਮੰਗੀ ਦੀ ਯਾਦ ’ਚ ਸਾਲਾਨਾ ਸ਼ਾਹਕੋਟ ਫੁੱਟਬਾਲ ਕੱਪ 27 ਤੋਂ 30 ਨਵੰਬਰ ਤੱਕ ਤਹਿਸੀਲ ਕੰਪਲੈਕਸ ਦੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ (ਕੌਂਸਲਰ) ਅਤੇ ਸਰਪ੍ਰਸਤ ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ ਨੇ ਦੱਸਿਆ ਕਿ ਚਾਰ ਰੋਜ਼ਾ ਟੂਰਨਾਮੈਂਟ ’ਚ ਫੁਟਬਾਲ ਓਪਨ ਅਤੇ 56 ਕਿਲੋ ਵਰਗ ਭਾਰ ਦੇ ਮੁਕਾਬਲੇ ਹੋਣਗੇ। ਫੁਟਬਾਲ ਓਪਨ ਦੇ ਮੁਕਾਬਲੇ ’ਚ ਕਿਸੇ ਵੀ ਪਿੰਡ ਦੀ ਟੀਮ ’ਚ ਤਿੰਨ ਖਿਡਾਰੀ ਬਾਹਰਲੇ ਪਿੰਡਾਂ ਤੋਂ ਖੇਡ ਸਕਦੇ ਹਨ। ਫੁਟਬਾਲ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਅਤੇ 56 ਕਿਲੋ ਵਰਗ ਭਾਰ ਦੀ ਜੇਤੂ ਟੀਮ ਨੂੰ 21 ਹਜ਼ਾਰ ਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦਾ ਉਦਘਾਟਨ 27 ਨਵੰਬਰ ਨੂੰ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਵਾਈਸ ਚੇਅਰਮੈਨ ਯਸ਼ਪਾਲ ਗੁਪਤਾ ਕਰਨਗੇ। 

Advertisement
Advertisement
Show comments