ਅਟਾਰੀ ਸਰਹੱਦ ’ਤੇ ਐੱਲਪੀਏਆਈ ਵੱਲੋਂ ਮੈਰਾਥਨ
ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ) ਵੱਲੋਂ ਅਟਾਰੀ ਸਰਹੱਦ ਤੇ ‘ਫਿਟਨੈਸ ਰਨ ਐਟ ਜ਼ੀਰੋ ਲਾਈਨ’ ਨਾਅ ਦੀ ਮੈਰਾਥਨ ਕਰਵਾਈ ਗਈ ਹੈ, ਜੋ ਕਿ ਸਿਹਤ, ਏਕਤਾ ਅਤੇ ਸਰਹੱਦੀ ਭਾਵਨਾ ਨੂੰ ਸਮਰਪਿਤ ਕੀਤੀ ਗਈ ਸੀ। ਇਹ ਦੌੜ ਰਾਹੀਂ ਲੋਕਾਂ ਨੂੰ ਤੰਦਰੁਸਤੀ, ਭਾਈਚਾਰਕ...
Advertisement
ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ) ਵੱਲੋਂ ਅਟਾਰੀ ਸਰਹੱਦ ਤੇ ‘ਫਿਟਨੈਸ ਰਨ ਐਟ ਜ਼ੀਰੋ ਲਾਈਨ’ ਨਾਅ ਦੀ ਮੈਰਾਥਨ ਕਰਵਾਈ ਗਈ ਹੈ, ਜੋ ਕਿ ਸਿਹਤ, ਏਕਤਾ ਅਤੇ ਸਰਹੱਦੀ ਭਾਵਨਾ ਨੂੰ ਸਮਰਪਿਤ ਕੀਤੀ ਗਈ ਸੀ। ਇਹ ਦੌੜ ਰਾਹੀਂ ਲੋਕਾਂ ਨੂੰ ਤੰਦਰੁਸਤੀ, ਭਾਈਚਾਰਕ ਭਾਵਨਾ ਅਤੇ ਨਸ਼ਿਆਂ ਨੂੰ ਨਾਂਹ ਕਹੋ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸੰਸਥਾ ਦੀ ਮੈਂਬਰ ਵਿੱਤ ਡਾ. ਰੇਖਾ ਰਾਏਕਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਮੈਰਾਥਨ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ ਬੀਐੱਸਐੱਫ ਦੇ ਕਮਾਂਡੈਂਟ ਵਿਸ਼ਾਲ ਸਿੰਘ, ਐੱਲਪੀਏਆਈ ਦੇ ਡੇਰਾ ਬਾਬਾ ਨਾਨਕ ਤੋਂ ਮੈਨੇਜਰ ਸੰਦੀਪ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਹੈਲਥ ਫਿਟਨੈਸ ਟਰੱਸਟ ਦੀ ਮੁਖੀ ਡਾ. ਸੁਨੀਤਾ ਗੋਦਾਰਾ ਨੇ ਦੱਸਿਆ ਕਿ ਦੌੜ ਵਿੱਚ ਲਗਭਗ 400 ਲੋਕਾਂ ਨੇ ਸ਼ਮੂਲੀਅਤ ਕੀਤੀਅ ਅਤੇ ਇਹ ਲਗਭਗ ਪੰਜ ਕਿਲੋਮੀਟਰ ਦੀ ਫਿਟਨੈਸ ਦੌੜ ਸੀ।
Advertisement
ਐੱਲਪੀਏਆਈ ਅਟਾਰੀ ਦੇ ਮੈਨੇਜਰ ਸੂਰਜਭਾਨ ਨੇ ਦੱਸਿਆ ਕਿ ਦੌੜ ਦੇ ਜੇਤੂਆਂ ਵਿੱਚੋਂ ਤਿੰਨ ਪੁਰਸ਼ ਅਤੇ ਤਿੰਨ ਮਹਿਲਾਵਾਂ ਤੋਂ ਇਲਾਵਾ 50 ਸਾਲ ਤੋਂ ਵੱਧ ਅਤੇ 60 ਸਾਲ ਤੋਂ ਵੱਧ ਉਮਰ ਵਰਗ ਦੇ ਜੇਤੂਆਂ ਦਾ ਵੀ ਸਨਮਾਨ ਕੀਤਾ ਗਿਆ।
Advertisement