ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਾਹਿਤਕ ਸਮਾਗਮ

ਸ਼ਾਇਰ ਮਲਵਿੰਦਰ ਦੀ ਪੁਸਤਕ ‘ਬਹਿਰ’ ਉੱਪਰ ਗੋਸ਼ਟੀ
Advertisement

ਰਾਬਤਾ ਮੁਕਾਲਮਾ ਕਾਵਿ ਮੰਚ ਅੰਮ੍ਰਿਤਸਰ ਨੇ ਇੱਕਤਰਤਾ ਵਿੱਚ ਮਲਵਿੰਦਰ ਦੀ ਨਵੀਂ ਛਪੀ ਪੁਸਤਕ ‘ਬਹਿਰ’ ਉੱਪਰ ਵਿਚਾਰ ਚਰਚਾ ਕੀਤੀ। ਮਲਵਿੰਦਰ ਨੇ ਆਪਣੀਆਂ ਕੁਝ ਕਵਿਤਾਵਾਂ ਸਾਂਝੀਆਂ ਕੀਤੀਆਂ। ਚਰਚਾ ਦਾ ਆਰੰਭ ਕਰਦਿਆਂ ਡਾ. ਹੀਰਾ ਸਿੰਘ ਨੇ ਇਸ ਪੁਸਤਕ ਨੂੰ ਨਵੀਂ, ਉਚੇਰੀ ਤੇ ਨਵ-ਸਿਰਜਕ ਮੁਹਾਵਰੇ ਵਾਲੀ ਯਥਾਰਥਕ ਚਿਤਰਣ ਕਰਦੀ ਬਿਹਤਰੀਨ ਪੁਸਤਕ ਕਿਹਾ। ਡਾ. ਐੱਸਪੀ ਅਰੋੜਾ ਨੇ ਕਿਹਾ ਕਿ ਬਹਿਰ ਇਸ ਪੁਸਤਕ ਦਾ ਮੈਟਾਫਰ ਹੈ। ਡਾ. ਮੋਹਨ ਬੇਗੋਵਾਲ ਨੇ ਇਸ ਪੁਸਤਕ ਵਿਚਲੀ ਕਵਿਤਾ ਨੂੰ ਸ਼ਾਇਰ ਦੀ ਉਸ ਪੱਧਰ ਦੀ ਸਮਝ ਦਾ ਰੂਪਾਂਤਰਣ ਦੱਸਿਆ, ਜਿੱਥੇ ਮਨੁੱਖ ਦੀ ਇਹ ਸਮਝ ਬਣ ਜਾਂਦੀ ਹੈ ਕਿ ਵਰਤਾਰੇ ਸਾਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਅਰਤਿੰਦਰ ਸੰਧੂ ਨੇ ਕਿਹਾ ਕਿ ਇਹ ਭਾਵੁਕ ਕਵਿਤਾਵਾਂ ਹਨ ਅਤੇ ਮਨੁੱਖ ਨੂੰ ਬੇਚੈਨ ਕਰਦੇ ਵਰਤਾਰੇ ਇਸ ਦਾ ਭਾਗ ਬਣਦੇ ਹਨ। ਜਸਪਾਲ ਨੇ ਇਸ ਨੂੰ ਸੌਖੀ ਭਾਸ਼ਾ ਵਾਲੀ ਸੂਖ਼ਮ ਅਹਿਸਾਸਾਂ ਵਾਲੀ ਕਵਿਤਾ ਕਿਹਾ। ਵਿਜੇਤਾ ਨੇ ਕਿਹਾ ਕਿ ਮਲਵਿੰਦਰ ਮਾਸੂਮੀਅਤ ਨਾਲ ਲਬਰੇਜ਼ ਭਾਸ਼ਾ ਦੀ ਵਰਤੋਂ ਕਰਦਾ ਹੈ। ਸ਼ਾਇਰ ਛੋਟੇ ਛੋਟੇ ਕਣਾਂ ਦੇ ਅਹਿਸਾਸ ਨੂੰ ਸ਼ਬਦਾਂ ਵਿੱਚ ਪਰੋਂਦਾ ਹੈ।

ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਮਲਵਿੰਦਰ ਕੋਲ ਕਵਿਤਾ ਲਿਖਣ ਦਾ ਸਹਿਜ ਅਨੁਭਵ ਹੈ। ਜਗਤਾਰ ਗਿੱਲ ਤੇ ਹਰਜੀਤ ਸਿੰਘ ਸੰਧੂ ਨੇ ਪੁਸਤਕ ਦੀ ਪ੍ਰਸ਼ੰਸਾ ਕੀਤੀ। ਜਸਵੰਤ ਧਾਪ ਨੇ ਬਹਿਰ ਦੀ ਗੱਲ ਕਰਦਿਆਂ ਸ਼ਾਇਰ ਨੂੰ ਕੁਝ ਸਵਾਲ ਵੀ ਕੀਤੇ। ਅਖੀਰ ਵਿੱਚ ਡਾ. ਪ੍ਰਭਜੋਤ ਸੰਧੂ ਨੇ ਪੁਸਤਕਾਂ ਅਤੇ ਲਾਇਬ੍ਰੇਰੀਆਂ ਦੀ ਸਮਾਜਿਕ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦੀ ਮੁਹਿੰਮ ਵਿੱਚ ਸਾਥ ਦੇਣ ਦੀ ਅਪੀਲ ਵੀ ਕੀਤੀ। ਮੰਚ ਸੰਚਾਲਨ ਕਰਦਿਆਂ ਸਤਿੰਦਰ ਓਠੀ ਨੇ ਡਾਕਟਰ ਹਰਭਜਨ ਸਿੰਘ ਭਾਟੀਆ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦਾ ਲਿਖਿਆ ਪੇਪਰ ਪੜ੍ਹਿਆ। ਮਲਵਿੰਦਰ ਨੇ ਹਾਜ਼ਰ ਵਿਦਵਾਨਾਂ, ਸ਼ਾਇਰਾਂ ਅਤੇ ਹੋਰ ਦੋਸਤਾਂ ਦਾ ਧੰਨਵਾਦ ਕੀਤਾ।

Advertisement

Advertisement
Show comments