liquor auction: ਪਿਛਲੇ ਸਾਲ ਦੇ ਠੇਕੇਦਾਰਾਂ ਨੂੰ ਮਿਲੇ ਪਠਾਨਕੋਟ ਦੇ ਠੇਕੇ
ਐਨ ਪੀ ਧਵਨ ਪਠਾਨਕੋਟ, 17 ਮਾਰਚ ਸਾਲ 2025-26 ਲਈ ਪਠਾਨਕੋਟ ਜ਼ਿਲ੍ਹੇ ਦੇ ਸ਼ਰਾਬ ਦੇ ਠੇਕਿਆਂ ਲਈ ਅੱਜ ਜਲੰਧਰ ਵਿਚ ਟੈਂਡਰ ਖੋਲ੍ਹੇ ਗਏ। ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ (ਈਟੀਓ) ਨਰਿੰਦਰ ਵਾਲੀਆ ਅਨੁਸਾਰ ਪਠਾਨਕੋਟ ਟਾਊਨ ਵਿੱਚ ਪੈਂਦੇ ਪਠਾਨਕੋਟ ਬੱਸ ਸਟੈਂਡ, ਮਾਮੂਨ, ਜੁਗਿਆਲ ਅਤੇ...
Advertisement
ਐਨ ਪੀ ਧਵਨ
ਪਠਾਨਕੋਟ, 17 ਮਾਰਚ
Advertisement
ਸਾਲ 2025-26 ਲਈ ਪਠਾਨਕੋਟ ਜ਼ਿਲ੍ਹੇ ਦੇ ਸ਼ਰਾਬ ਦੇ ਠੇਕਿਆਂ ਲਈ ਅੱਜ ਜਲੰਧਰ ਵਿਚ ਟੈਂਡਰ ਖੋਲ੍ਹੇ ਗਏ। ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ (ਈਟੀਓ) ਨਰਿੰਦਰ ਵਾਲੀਆ ਅਨੁਸਾਰ ਪਠਾਨਕੋਟ ਟਾਊਨ ਵਿੱਚ ਪੈਂਦੇ ਪਠਾਨਕੋਟ ਬੱਸ ਸਟੈਂਡ, ਮਾਮੂਨ, ਜੁਗਿਆਲ ਅਤੇ ਪਰਮਾਨੰਦ ਦੇ ਠੇਕੇ ਪਹਿਲੇ ਹੀ ਠੇਕੇਦਾਰਾਂ ਦਵਿੰਦਰ ਸਿੰਘ ਬੱਬੀ, ਸੂਰਜ ਰੰਧਾਵਾ ਅਤੇ ਪਵਨ ਮਹਾਜਨ (ਰਿਸ਼ੂ) ਦੇ ਹੱਕ ਵਿੱਚ ਚਲੇ ਗਏ। ਜਦ ਕਿ ਸਰਨਾ ਸਰਕਲ ਦਾ ਟੈਂਡਰ ਕਲਾਸਿਕ ਵਾਈਨ ਅਮਨ ਦੇ ਹੱਕ ਵਿੱਚ ਚਲਾ ਗਿਆ। ਉਨ੍ਹਾਂ ਅਨੁਸਾਰ ਇਸ ਵਾਰ ਠੇਕੇ ਪਿਛਲੇ ਸਾਲ ਨਾਲੋਂ ਵੱਧ ਰੇਟ ’ਤੇ ਅਲਾਟ ਕੀਤੇ ਗਏ ਹਨ। ਇਸ ਵਾਰ ਵੀ ਸ਼ਰਾਬ ਦੇ ਠੇਕੇ ਲੈਣ ਲਈ ਵੱਡੀ ਗਿਣਤੀ ਠੇਕੇਦਾਰਾਂ ਵੱਲੋਂ ਦਿਲਚਸਪੀ ਦਿਖਾਈ ਗਈ।
Advertisement