ਭੱਠੇ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦਾ ਨੁਕਸਾਨ
ਨਜ਼ਦੀਕੀ ਪਿੰਡ ਬੰਡਾਲਾ ਮੰਜਕੀ ਵਿੱਚ ਰਵੀ ਕਾਂਤ ਅਗਰਵਾਲ ਦੇ ਇੱਟਾਂ ਦੇ ਭੱਠੇ ਦੀ ਬਣੀ ਚਿਮਨੀ ਉੱਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਚਿਮਨੀ ਵਿੱਚ ਪਾੜ ਪੈ ਗਿਆ ਅਤੇ ਸ਼ੈੱਡ ਦਾ ਵੀ ਨੁਕਸਾਨ ਹੋਇਆ ਹੈ। ਭੱਠੇ ਦੇ ਮਾਲਕ ਰਵੀਕਾਂਤ ਅਗਰਵਾਲ ਨੇ ਦੱਸਿਆ ਕਿ...
Advertisement
ਨਜ਼ਦੀਕੀ ਪਿੰਡ ਬੰਡਾਲਾ ਮੰਜਕੀ ਵਿੱਚ ਰਵੀ ਕਾਂਤ ਅਗਰਵਾਲ ਦੇ ਇੱਟਾਂ ਦੇ ਭੱਠੇ ਦੀ ਬਣੀ ਚਿਮਨੀ ਉੱਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਚਿਮਨੀ ਵਿੱਚ ਪਾੜ ਪੈ ਗਿਆ ਅਤੇ ਸ਼ੈੱਡ ਦਾ ਵੀ ਨੁਕਸਾਨ ਹੋਇਆ ਹੈ। ਭੱਠੇ ਦੇ ਮਾਲਕ ਰਵੀਕਾਂਤ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਭੱਠੇ ’ਤੇ ਮੌਜੂਦ ਸਨ ਤਾਂ ਧਮਾਕੇ ਦੀ ਆਵਾਜ਼ ਆਈ। ਜਦ ਉਨ੍ਹਾਂ ਬਾਹਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਭੱਠੇ ਦੀ ਚਿਮਨੀ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਚਿਮਨੀ ’ਚ 10 ਤੋਂ 12 ਫੁੱਟ ਦਾ ਪਾੜ ਪੈ ਗਿਆ, ਭੱਠੇ ਉੱਪਰ ਬਣੀਆਂ ਸ਼ੈੱਡਾਂ ਵੀ ਕਈ ਥਾਂਵਾ ਤੋਂ ਟੁੱਟ ਗਈਆਂ ਅਤੇ ਇਲੈਕਟ੍ਰਾਨਿਕਸ ਦਾ ਸਾਮਾਨ ਵੀ ਸੜ ਗਿਆ। ਉਨ੍ਹਾਂ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਉਨ੍ਹਾਂ ਦਾ ਤਕਰੀਬਨ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
Advertisement
Advertisement