ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਯੂਨੀਵਰਸਿਟੀ ਦੇ ਮਸਲੇ ’ਤੇ ਖੱਬੀਆਂ ਧਿਰਾਂ ਵੱਲੋਂ ਪ੍ਰਦਰਸ਼ਨ

ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨਾ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ
ਪ੍ਰਦਰਸ਼ਨ ਕਰਦੇ ਹੋਏ ਖੱਬੀਆਂ ਧਿਰਾਂ ਦੇ ਨੇਤਾ ਅਤੇ ਕਾਰਕੁਨ।
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ ’ਤੇ ਜ਼ਿਲ੍ਹੇ ਦੀਆਂ ਖੱਬੀਆਂ ਧਿਰਾਂ ਸੀਪੀਆਈ ਅਤੇ ਸੀਪੀਆਈ ਐੱਮਐੱਲ ਲਿਬਰੇਸ਼ਨ ਵੱਲੋਂ ਇੱਥੋਂ ਦੇ ਗੁਰੂ ਨਾਨਕ ਪਾਰਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉਪ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ (ਗੁਰਦਾਸਪੁਰ) ਨੂੰ ਮੰਗ ਪੱਤਰ ਦਿੱਤਾ ਗਿਆ । ਕਮਿਊਨਿਸਟ ਆਗੂ ਗੁਲਜ਼ਾਰ ਸਿੰਘ ਬਸੰਤ ਕੋਟ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲੋਕਤੰਤਰੀ ਢੰਗ ਨਾਲ ਚੁਣੀ ਗਈ 90 ਮੈਂਬਰੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਸੰਵਿਧਾਨ ਵਿੱਚ ਰਾਜਾਂ ਨੂੰ ਮਿਲੇ ਸੰਘੀ ਢਾਂਚੇ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਨੋਟੀਫਿਕੇਸ਼ਨ ਅਨੁਸਾਰ ਹੁਣ ਯੂਨੀਵਰਸਿਟੀ ਦੇ ਵੀ.ਸੀ ਅਧੀਨ ਚੁਣੀ ਜਾਣ ਵਾਲੀ 31 ਮੈਂਬਰੀ ਸੈਨੇਟ ਯੂਨੀਵਰਸਿਟੀ ਚਲਾਉਣ ਦਾ ਕੰਮ ਕਰੇਗੀ ਜੋ ਸਰਾਸਰ ਤਾਨਾਸ਼ਾਹੀ ਢੰਗ ਹੋਵੇਗਾ।

ਯੂਨੀਵਰਸਿਟੀ ਦਾ ਇਤਿਹਾਸ ਦਰਸਾਉਂਦਾ ਹੈ ਇਹ ਯੂਨੀਵਰਸਿਟੀ ਪੰਜਾਬ ਸਰਕਾਰ ਨੇ ਪੰਜਾਬ ਲਈ ਬਣਾਈ ਸੀ ਅਤੇ ਪੰਜਾਬ ਦੇ ਕਾਲਜਾਂ ਨੂੰ ਚਲਾ ਰਹੀ ਹੈ,ਇਸ ਦੇ ਖ਼ਰਚੇ ਦਾ 60 ਪ੍ਰਤੀ ਭਾਰ ਪੰਜਾਬ ਸਰਕਾਰ ਹੀ ਵੰਡਾ ਰਹੀ ਹੈ। ਅਸਲ ਵਿੱਚ ਮੋਦੀ ਸਰਕਾਰ ਦੀ ਇਹ ਕਾਰਵਾਈ ਯੂਨੀਵਰਸਿਟੀ ਨੂੰ ਕੇਂਦਰ ਦੇ ਕਬਜ਼ੇ ਵਿੱਚ ਲੈਣ ਦੀ ਨੀਤੀ ਦਾ ਹਿੱਸਾ ਹੈ ਕਿਉਂਕਿ ਆਰ ਐੱਸ ਐੱਸ ਦਾ ਸਮੁੱਚੇ ਦੇਸ਼ ਵਿੱਚ ਬੜੀ ਤੇਜ਼ੀ ਨਾਲ ਸਿੱਖਿਆ ਦਾ ਭਗਵਾਕਰਨ ਕੀਤੇ ਜਾਣ ਦਾ ਏਜੰਡਾ ਚਲਾ ਰਿਹਾ ਹੈ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਇੱਕ-ਇੱਕ ਕਰਕੇ ਚੰਡੀਗੜ੍ਹ ਦੇ ਸਾਰੇ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ ਤਾਂ ਜੋ ਚੰਡੀਗੜ੍ਹ ਵਿਚ ਪੰਜਾਬ ਦੀ ਰਾਜਧਾਨੀ ਦੇ ਰੋਲ ਨੂੰ ਵੀ ਖ਼ਤਮ ਕੀਤਾ ਜਾਵੇ ਅਤੇ ਪੂਰਨ ਤੌਰ ਤੇ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਵੇ । ਆਗੂਆਂ ਨੇ ਯੂਨੀਵਰਸਿਟੀ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸੈਨੇਟ ਅਤੇ ਸਿੰਡੀਕੇਟ ਨੂੰ ਬਹਾਲ ਕਰਨ ਦੀ ਮੰਗ ਕਰਦਿਆਂ ਯੂਨੀਵਰਸਿਟੀ ਵਿੱਚ ਵਿਦਿਆਰਥੀਆ ਦੇ ਧਰਨੇ ਨਾਲ ਇੱਕਜੁੱਟਤਾ ਜ਼ਾਹਿਰ ਕੀਤੀ ਤੇ ਕਿਹਾ ਕੇਂਦਰ ਸਰਕਾਰ ਦੇ ਇਸ ਗੈਰ ਜਮਹੂਰੀ ਕਦਮ ਦਾ ਸਮੁੱਚੇ ਪੰਜਾਬੀ ਸਖ਼ਤ ਵਿਰੋਧ ਕਰਨਗੇ। ਇਸ ਮੌਕੇ ਕਿਸਾਨ ਆਗੂ ਅਸ਼ਵਨੀ ਕੁਮਾਰ ਲੱਖਣ ਕਲਾਂ, ਕਰਨੈਲ ਸਿੰਘ, ਬਲਬੀਰ ਸਿੰਘ ਬੈਂਸ, ਗੁਰਦੀਪ ਸਿੰਘ ਮੁਸਤਫਾਬਾਦ, ਬਲਬੀਰ ਸਿੰਘ ਉੱਚਾ ਧਕਾਲਾ, ਬਲਬੀਰ ਸਿੰਘ ਕੱਤੋਵਾਲ ਅਤੇ ਮਜ਼ਦੂਰ ਆਗੂ ਵਿਜੇ ਸੋਹਲ, ਪ੍ਰੇਮ ਮਸੀਹ ਸੋਨਾ, ਬਚਨ ਸਿੰਘ ਬੋਪਾਰਾਏ ਅਤੇ ਦਰਸ਼ਨ ਖਰੋਟਾ ਹਾਜ਼ਰ ਸਨ।

Advertisement

 

 

Advertisement
Show comments