ਆਨਲਾਈਨ ਕੋਰਸਾਂ ਦੀ ਦਾਖਲੇ ਦੀ ਆਖਰੀ ਤਰੀਕ ਵਧਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਡਿਸਟੈਂਸ ਐਜੂਕੇਸ਼ਨ ਬਿਊਰੋ ਦੀਆਂ ਹਦਾਇਤਾਂ ਅਨੁਸਾਰ ਓਪਨ ਐਂਡ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਪ੍ਰੋਗਰਾਮਾਂ ਵਿੱਚ ਦਾਖਲੇ ਦੀ ਆਖਰੀ ਮਿਤੀ ਨੂੰ ਮੌਜੂਦਾ ਅਕਾਦਮਿਕ ਸੈਸ਼ਨ ਲਈ 15 ਅਕਤੂਬਰ ਤਕ ਵਧਾ ਦਿੱਤਾ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ...
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਡਿਸਟੈਂਸ ਐਜੂਕੇਸ਼ਨ ਬਿਊਰੋ ਦੀਆਂ ਹਦਾਇਤਾਂ ਅਨੁਸਾਰ ਓਪਨ ਐਂਡ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਪ੍ਰੋਗਰਾਮਾਂ ਵਿੱਚ ਦਾਖਲੇ ਦੀ ਆਖਰੀ ਮਿਤੀ ਨੂੰ ਮੌਜੂਦਾ ਅਕਾਦਮਿਕ ਸੈਸ਼ਨ ਲਈ 15 ਅਕਤੂਬਰ ਤਕ ਵਧਾ ਦਿੱਤਾ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਸ ਸੈਸ਼ਨ ਵਿੱਚ 53 ਨਵੇਂ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਸ਼ੁਰੂ ਕਰਕੇ ਆਪਣੇ ਅਕਾਦਮਿਕ ਪੋਰਟਫੋਲੀਓ ਨੂੰ ਵਧਾਇਆ ਹੈ, ਜਿਨ੍ਹਾਂ ਵਿੱਚ ਹੁਨਰ-ਅਧਾਰਤ ਸਿੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਡਾਇਰੈਕਟੋਰੇਟ ਆਫ ਓਡੀਐਲ ਐਂਡ ਆਨਲਾਈਨ ਸਟੱਡੀਜ਼ ਦੇ ਡਾਇਰੈਕਟਰ ਡਾ. ਸੁਭੀਤ ਕੁਮਾਰ ਜੈਨ ਨੇ ਦੱਸਿਆ ਕਿ ਕੈਂਪਸ ਵਿੱਚ ਵਿਸ਼ੇਸ਼ ਸਟੂਡੀਓ ਸਥਾਪਤ ਕੀਤਾ ਗਿਆ ਹੈ, ਜੋ ਲੈਕਚਰ ਰਿਕਾਰਡਿੰਗ, ਆਨਲਾਈਨ ਅਧਿਆਪਨ ਅਤੇ ਏਆਈ-ਆਧਾਰਤ ਪ੍ਰੀਖਿਆਵਾਂ ਲਈ ਵਰਤਿਆ ਜਾ ਰਿਹਾ ਹੈ।
Advertisement
Advertisement