ਕਟਾਰੂਚੱਕ ਵੱਲੋਂ ਦੋ ਮੋਚੀਆਂ ਦੀ ਵਿੱਤੀ ਸਹਾਇਤਾ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਭੋਆ ਦੇ ਹੜ੍ਹ ਪ੍ਰਭਾਵਿਤ ਪਿੰਡ ਕੋਹਲੀਆਂ ਅੱਡੇ ’ਤੇ ਮੋਚੀ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਮੁੜ ਤੋਂ ਲੀਹ ਤੇ ਲਿਆ ਸਕਣ। ਕਟਾਰੂਚੱਕ...
Advertisement
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਭੋਆ ਦੇ ਹੜ੍ਹ ਪ੍ਰਭਾਵਿਤ ਪਿੰਡ ਕੋਹਲੀਆਂ ਅੱਡੇ ’ਤੇ ਮੋਚੀ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਮੁੜ ਤੋਂ ਲੀਹ ਤੇ ਲਿਆ ਸਕਣ। ਕਟਾਰੂਚੱਕ ਨੇ ਕਿਹਾ ਕਿ ਰਾਵੀ ਦਰਿਆ ਦੇ ਹੜ੍ਹ ਵਾਲੇ ਪਾਣੀ ਦੇ ਕਹਿਰ ਨੇ ਪਿੰਡ ਪੰਮਾ ਅਤੇ ਅੱਡਾ ਕੋਹਲੀਆਂ ਨੂੰ ਪੂਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ। ਕੋਹਲੀਆਂ ਅੱਡੇ ਵਿੱਚ ਦੋ ਵਿਅਕਤੀ ਜੋ ਮੋਚੀ ਦਾ ਕੰਮ ਕਰਦੇ ਸਨ, ਇਨ੍ਹਾਂ ਵਿੱਚੋਂ ਇੱਕ ਦਾ ਸਾਰਾ ਸਮਾਨ ਪਾਣੀ ਵਿੱਚ ਰੁੜ੍ਹ ਗਿਆ ਜਦ ਕਿ ਦੂਸਰੇ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਇੱਕ ਨੂੰ ਤਾਂ ਸਾਰਾ ਸਮਾਨ ਜੋ ਉਸ ਦੇ ਕਾਰੋਬਾਰ ਲਈ ਲੋੜੀਂਦਾ ਸੀ, ਲੈ ਕੇ ਦਿੱਤਾ ਤੇ ਕੁੱਝ ਨਵੇਂ ਜੋੜੇ ਵੀ ਦਿੱਤੇ ਗਏ ਤਾਂ ਜੋ ਉਹ ਮੁੜ ਤੋਂ ਆਪਣੇ ਪੈਰਾਂ ਤੇ ਖੜ੍ਹਾ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਸੇ ਤਰ੍ਹਾਂ ਦੂਸਰੇ ਨੂੰ ਆਰਥਿਕ ਸਹਾਇਤਾ ਦਿੱਤੀ ਗਈ।
Advertisement
Advertisement