ਕਟਾਰੂਚੱਕ ਨੇ ਦਰਜਨਾਂ ਪੰਚਾਇਤਾਂ ਨੂੰ ਚੈੱਕ ਸੌਂਪੇ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਜਸਵਾਲੀ ਵਿੱਚ ਵਿਕਾਸ ਕਾਰਜਾਂ ਦੇ ਚੈੱਕ ਸੌਂਪਦਿਆਂ ਕਿਹਾ ਕਿ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਦੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 87 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ...
Advertisement
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਜਸਵਾਲੀ ਵਿੱਚ ਵਿਕਾਸ ਕਾਰਜਾਂ ਦੇ ਚੈੱਕ ਸੌਂਪਦਿਆਂ ਕਿਹਾ ਕਿ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਦੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 87 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਸੰਗਠਨ ਸਕੱਤਰ ਪਵਨ ਕੁਮਾਰ ਫੌਜੀ, ਭੁਪਿੰਦਰ ਸਿੰਘ, ਖੁਸ਼ਬੀਰ ਕਾਟਲ ਸੁਨੀਤਾ ਮਦੀਨਪੁਰ, ਮੀਨੂੰ ਮੱਲਪੁਰ, ਨਿਸ਼ਾ ਬੇਗੋਵਾਲ, ਮਿੰਟੂ ਧੋਬੜਾ, ਵਿਕਾਸ ਨੰਗਲ ਫਰੀਦਾ ਹਾਜ਼ਰ ਸਨ। ਅੱਜ ਪਿੰਡ ਬੇਗੋਵਾਲ, ਤਾਰਾਗੜ੍ਹ, ਮਦੀਨਪੁਰ, ਜਾਨੀਚੱਕ, ਮਿਆਨੀ, ਸਿਹੋੜਾ ਖੁਰਦ, ਰਾਜੀ, ਗੰਡੇ ਪਿੰਡੀ, ਧੁੱਪਸੜੀ, ਕੋਹਲੀਆਂ, ਤਾਹਰਪੁਰ, ਲਸਿਆਣ, ਸ਼ੇਖੂਪੁਰ ਮੰਝੀਰੀ, ਖੜਖੜਾ ਠੂਠੋਵਾਲ, ਗੁਗਰਾਂ, ਦਲਪਤ ਛੰਨੀ, ਝੇਲਾ ਆਮਦਾ ਸ਼ਕਰਗੜ੍ਹ, ਕੱਜਲੇ, ਖੁਸ਼ੀਨਗਰ ਅਤੇ ਮੱਲਪੁਰ ਦੀ ਪੰਚਾਇਤ ਨੂੰ ਚੈੱਕ ਸੌਂਪੇ ਗਏ।
Advertisement