ਕਾਮਿਨੀ ਯੂਨੀਵਰਸਿਟੀ ਮੈਰਿਟ ਸੂਚੀ ’ਚ ਅੱਵਲ
ਇੱਥੋਂ ਦੇ ਐੱਸਐੱਸਐੱਮ ਕਾਲਜ ਦੀ ਵਿਦਿਆਰਥਣ ਕਾਮਿਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐੱਮਏ (ਹਿੰਦੀ) ਚੌਥੇ ਸਮੈਸਟਰ ਦੇ ਨਤੀਜੇ ਵਿੱਚ 8.15 ਦੇ ਸੀਜੀਪੀਏ ਨਾਲ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ ਆਰ ਕੇ...
Advertisement
ਇੱਥੋਂ ਦੇ ਐੱਸਐੱਸਐੱਮ ਕਾਲਜ ਦੀ ਵਿਦਿਆਰਥਣ ਕਾਮਿਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐੱਮਏ (ਹਿੰਦੀ) ਚੌਥੇ ਸਮੈਸਟਰ ਦੇ ਨਤੀਜੇ ਵਿੱਚ 8.15 ਦੇ ਸੀਜੀਪੀਏ ਨਾਲ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ ਆਰ ਕੇ ਤੁਲੀ ਨੇ ਦੱਸਿਆ ਕਿ ਆਰਤੀ ਨੇ 7.45 ਦੇ ਸੀਜੀਪੀਏ ਨਾਲ ਯੂਨੀਵਰਸਿਟੀ ਵਿੱਚ ਸੱਤਵਾਂ ਅਤੇ ਪੂਜਾ ਨੇ 7.40 ਦੇ ਸੀਜੀਪੀਏ ਨਾਲ ਯੂਨੀਵਰਸਿਟੀ ਵਿੱਚ ਅੱਠਵਾਂ ਸਥਾਨ ਪ੍ਰਾਪਤ ਕੀਤਾ। ਹਿੰਦੀ ਦਿਵਸ ਸਬੰਧੀ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਸੁਨੀਲ ਕੁਮਾਰ ਚੇਅਰਮੈਨ, ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਤਿੰਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋ. ਕੰਵਲਜੀਤ ਕੌਰ, ਪ੍ਰੋ. ਸੁਬੀਰ ਰਗਬੋਤਰਾ, ਪ੍ਰੋ. ਅਮਨਜੀਤ ਕੌਰ ਅਤੇ ਪ੍ਰੋ. ਨਵਿਤਾ ਮੌਜੂਦ ਸਨ।
Advertisement
Advertisement