ਕਬੱਡੀ ਟੂਰਨਾਮੈਂਟ: ਗੁਰੂ ਅੰਗਦ ਦੇਵ ਕਬੱਡੀ ਕਲੱਬ ਜੇਤੂ
ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ
Advertisement
ਇੱਥੋਂ ਨੇੜਲੇ ਪਿੰਡ ਹੰਸਾਵਾਲਾ ਵਿੱਚ ਬਾਬਾ ਸ਼ਾਹ ਸ਼ਰੀਫ ਦਾ ਸਾਲਾਨਾ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਰੱਖੇ ਅਖੰਡ ਪਾਠਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਮੇਲੇ ਦੀ ਸਮਾਪਤੀ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ। ਕਬੱਡੀ ਟੂਰਨਾਮੈਂਟ ਵਿੱਚ ਜੂਨੀਅਰ ਟੀਮਾਂ ਦੇ ਸ਼ੋਅ ਮੈਚ ਕਰਵਾਏ ਗਏ, ਜਿਸ ਵਿੱਚ ਖਡੂਰ ਸਾਹਿਬ ਟੀਮ ਜੇਤੂ ਰਹੀ। ਇਸੇ ਤਰ੍ਹਾਂ ਸੀਨੀਅਰ ਵਰਗ ਦੇ ਕਬੱਡੀ ਮੈਚ ਵਿੱਚ ਗੁਰੂ ਅਮਰਦਾਸ ਸਪੋਰਟਸ ਕਲੱਬ ਗੋਇੰਦਵਾਲ ਸਾਹਿਬ ਅਤੇ ਗੁਰੂ ਅੰਗਦ ਦੇਵ ਕਬੱਡੀ ਕਲੱਬ ਦਰਮਿਆਨ ਕਬੱਡੀ ਦਾ ਰੌਚਕ ਮੁਕਾਬਲਾ ਹੋਇਆ, ਜਿਸ ਵਿੱਚ ਗੁਰੂ ਅੰਗਦ ਦੇਵ ਕਬੱਡੀ ਕਲੱਬ ਨੇ ਜੇਤੂ ਕੱਪ ਹਾਸਲ ਕੀਤਾ। ਮੇਲਾ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮ ਨੂੰ ਨਕਦ ਇਨਾਮ ਅਤੇ ਜੇਤੂ ਕੱਪ ਨਾਲ ਸਨਮਾਨਿਆ ਗਿਆ। ਇਸ ਮੌਕੇ ਸਰਪੰਚ ਰਣਜੀਤ ਸਿੰਘ ਰਾਂਝਾ, ਹਰਦੀਪ ਸਿੰਘ ਲਾਟੂ, ਰਾਜਬੀਰ ਸਿੰਘ ਰਾਜੂ ਮੱਲ੍ਹੀ, ਸਤਨਾਮ ਸਿੰਘ ਰੰਧਾਵਾ, ਫਤਹਿ ਸਿੰਘ ਬਾਠ, ਵੀਰ ਸਿੰਘ ਸ਼ਾਹ, ਦਿਲਬਾਗ ਸਿੰਘ ਤੁੜ, ਕਰਤਾਰ ਸਿੰਘ ਮੱਲ੍ਹੀ, ਆਤਮਾ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ, ਬਾਬਾ ਰਸ਼ਾਲ ਸਿੰਘ, ਨਿਰਵੈਲ ਸਿੰਘ, ਕੁਲਵਿੰਦਰ ਸਿੰਘ, ਗੋਵਨ ਸੰਧੂ ਅਤੇ ਬਿੱਕਾ ਲਹੌਰੀਆ ਹਾਜ਼ਰ ਸਨ।
Advertisement
Advertisement