ਸੰਤੁਲਨ ਵਿਗੜਨ ਕਾਰਨ ਜੀਪ ਨਹਿਰ ਵਿੱਚ ਡਿੱਗੀ
ਚਾਲਕ ਵਾਲ-ਵਾਲ ਬਚਿਆ
Advertisement
ਐੱਮਬੀ ਲਿੰਕ ਨਹਿਰ ਕਾਲਾਚੱਕ ਕੋਲ ਸੇਂਟ ਮੇਰੀ ਸਕੂਲ ਕਿਨਾਰੇ ਲੰਘੀ ਦੇਰ ਸ਼ਾਮ ਸੰਤੁਲਨ ਵਿਗੜਨ ਕਾਰਨ ਜੀਪ ਨਹਿਰ ਵਿੱਚ ਜਾ ਡਿੱਗੀ ਜੋ ਪਾਣੀ ਵਿੱਚ ਰੁੜ੍ਹ ਗਈ ਜਦ ਕਿ ਚਾਲਕ ਵਾਲ-ਵਾਲ ਬਚ ਗਿਆ। ਚਾਲਕ ਦੀ ਪਛਾਣ ਰਮਨ ਸਿੰਘ ਰੌਮੀ ਵਾਸੀ ਫਲਕਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸੰਤੁਲਨ ਵਿਗੜਨ ਕਾਰਨ ਜੀਪ ਨਹਿਰ ਕਿਨਾਰੇ ਲੱਗੇ ਸੇਫਟੀ ਡੰਗਿਆਂ ਨੂੰ ਤੋੜ ਕੇ ਸਿੱਧੀ ਨਹਿਰ ਵਿੱਚ ਜਾ ਡਿੱਗੀ, ਉੱਥੇ ਹਾਈਡਲ ਪ੍ਰੋਜੈਕਟ ਦੇ ਮੁਲਾਜ਼ਮ ਬਿਜਲੀ ਦੀ ਮੁਰੰਮਤ ਕਰ ਰਹੇ ਸਨ ਅਤੇ ਉਨ੍ਹਾਂ ਦੀ ਨਜ਼ਰ ਉਕਤ ਜੀਪ ਉਪਰ ਪਈ। ਉਨ੍ਹਾਂ ਰੱਸੇ ਅਤੇ ਲੋਕਾਂ ਦੀ ਮੱਦਦ ਨਾਲ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਜੀਪ ਪਾਣੀ ਵਿੱਚ ਰੁੜ੍ਹ ਕੇ ਗੰਦਲਾ ਲਾਹੜੀ ਪਤਨ ਤੱਕ ਪੁੱਜ ਗਈ ਅਤੇ ਉੱਥੇ ਅਟਕ ਗਈ। ਪਿੰਡ ਗੰਦਲਾ ਲਾਹੜੀ ਦੇ ਸਰਪੰਚ ਸੰਸਾਰ ਚੰਦ ਨੇ ਦੱਸਿਆ ਕਿ ਅੱਜ ਕਰੇਨ ਮਸ਼ੀਨ ਲਗਾ ਕੇ ਜੀਪ ਨੂੰ ਬਾਹਰ ਕੱਢ ਲਿਆ ਗਿਆ ਹੈ।
Advertisement
Advertisement