ਤਰਨ ਤਾਰਨ ’ਚ ਜੰਡਿਆਲਾ ਰੋਡ ਦਾ ਫਾਟਕ ਤਿੰਨ ਦਿਨ ਲਈ ਬੰਦ
ਪੱਤਰ ਪ੍ਰੇਰਕ ਤਰਨ ਤਾਰਨ, 21 ਜੂਨ ਉੱਤਰ ਰੇਲਵੇ ਵੱਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਤਰਨ ਤਾਰਨ ਦੇ ਜੰਡਿਆਲਾ ਰੋਡ ’ਤੇ ਸਥਿਤ ਫਾਟਕ ਨੰਬਰ ਬੀ-27 ਦੀ ਐਮਰਜੈਂਸੀ ਮੁਰੰਮਤ ਲਈ ਕਰਨ ਲਈ ਤਿੰਨ ਦਿਨ ਤੱਕ ਲਈ ਬੰਦ ਰੱਖੇ ਜਾਣ ਦੀ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 21 ਜੂਨ
Advertisement
ਉੱਤਰ ਰੇਲਵੇ ਵੱਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਤਰਨ ਤਾਰਨ ਦੇ ਜੰਡਿਆਲਾ ਰੋਡ ’ਤੇ ਸਥਿਤ ਫਾਟਕ ਨੰਬਰ ਬੀ-27 ਦੀ ਐਮਰਜੈਂਸੀ ਮੁਰੰਮਤ ਲਈ ਕਰਨ ਲਈ ਤਿੰਨ ਦਿਨ ਤੱਕ ਲਈ ਬੰਦ ਰੱਖੇ ਜਾਣ ਦੀ ਸੂਚਨਾ ਦਿੰਦਿਆਂ ਇਸ ਲਈ ਰਾਹਗੀਰਾਂ ਨੂੰ ਬਦਲਵੇਂ ਫਾਟਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ| ਰੇਲਵੇ ਦੇ ਸੀਨੀਅਰ ਸੈਕਸਨ ਇੰਜੀਨਿਅਰ ਰੇਲ ਟਰੈਕ ਕਲੂਵਾ ਰਾਮ ਕੋਲੀ ਨੇ ਅੱਜ ਇਥੇ ਦੱਸਿਆ ਕਿ ਭਲਕੇ 22 ਜੂਨ ਦੀ ਸ਼ਾਮ ਦੇ 8:00 ਵਜੇ ਤੋਂ ਲੈ ਕੇ 25 ਜੂਨ ਦੀ ਸ਼ਾਮ ਦੇ 8:00 ਵਜੇ ਤੱਕ ਅੰਮ੍ਰਿਤਸਰ-ਖੇਮਕਰਨ ਤੇ ਗੇਟ ਨੰਬਰ ਬੀ-27 ਬੰਦ ਰੱਖਿਆ ਜਾਵੇਗਾ। ਰੇਲਵੇ ਦੇ ਅਧਿਕਾਰੀ ਨੇ ਰਾਹਗੀਰਾਂ ਨੂੰ ਸ਼ਹਿਰ ਦੇ ਫਾਟਕ ਨੰਬਰ ਸੀ-28, ਬੀ-29 ਅਤੇ ਬੀ 30 (ਗੁਰਦੁਆਰਾ ਟੱਕਰ ਸਾਹਿਬ) ਤੋਂ ਆਉਣ-ਜਾਣ ਦੀ ਬੇਨਤੀ ਕੀਤੀ ਹੈ।
Advertisement