ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲੰਧਰ ਪੁਲੀਸ ਨੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ

ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਤਹਿਤ ਕਾਰਵਾਈ
Advertisement
ਸਪੈਸ਼ਲ ਡੀ.ਜੀ.ਪੀ. (ਟੈਕਨੀਕਲ ਸਪੋਰਟ ਸਰਵਿਸਿਜ਼) ਰਾਮ ਸਿੰਘ ਅਤੇ ਪੁਲੀਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਸਪੈਸ਼ਲ ਕਾਸੋ ਅਪਰੇਸ਼ਨ ਚਲਾਇਆ ਗਿਆ। ਜੁਆਇੰਟ ਸੀ.ਪੀ ਸੰਦੀਪ ਸ਼ਰਮਾ, ਡੀ.ਸੀ.ਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ, ਏ.ਡੀ.ਸੀ.ਪੀ-1 ਅਕਰਸ਼ੀ ਜੈਨ, ਅਤੇ ਏ.ਸੀ.ਪੀ ਨੌਰਥ ਅਮਰ ਨਾਥ ਦੀ ਨਿਗਰਾਨੀ ਹੇਠ ਪਛਾਣੇ ਗਏ ਡਰੱਗ ਹੌਟਸਪੌਟਾਂ ’ਤੇ ਕੁੱਲ 130 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਕਾਰਵਾਈ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਦਾ ਮੁਕਾਬਲਾ ਕਰਨਾ ਸੀ। ਇਸ ਕਾਰਵਾਈ ਦੌਰਾਨ ਅਵਤਾਰ ਨਗਰ ਨੇੜੇ ਚੁਗਿੱਟੀ ਰਾਮਾ ਮੰਡੀ ਅਤੇ ਇੰਦਰਾ ਕਲੋਨੀ ਨੇੜੇ ਵੇਰਕਾ ਮਿਲਕ ਪਲਾਂਟ ਜਲੰਧਰ ਵਿੱਚ ਵਿਸ਼ੇਸ਼ ਜਾਂਚ ਕੀਤੀ ਗਈ। ਸਬੰਧਤ ਐੱਸ.ਐੱਚ.ਓਜ਼ ਅਤੇ ਉਨ੍ਹਾਂ ਦੀਆਂ ਪੁਲੀਸ ਟੀਮਾਂ ਦੀ ਸਰਗਰਮ ਸ਼ਮੂਲੀਅਤ ਅਤੇ ਸਹਾਇਤਾ ਨਾਲ, ਜਾਂਚ ਤੇ ਚੌਕਸੀ ਵਧਾਉਣ ਲਈ ਮੁੱਖ ਥਾਵਾਂ ’ਤੇ ਕਈ ਨਾਕੇ ਲਗਾਏ ਗਏ। ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਪਛਾਣ ਕਰਨ ਲਈ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿੱਚ ਵਿਆਪਕ ਤਲਾਸ਼ੀ ਲਈ ਗਈ। ਇਹ ਕਾਰਵਾਈ ਜਲੰਧਰ ਪੁਲੀਸ ਦੇ ਸ਼ਹਿਰ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ, ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਯਤਨਾਂ ਦਾ ਹਿੱਸਾ ਹੈ।

 

Advertisement

Advertisement