ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਵ-ਨਿਯੁਕਤ ਅਹੁਦੇਦਾਰਾਂ ਨਾਲ ਆਗੂ।
Advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਗੁਰਿੰਦਰ ਸਿੰਘ ਲਾਡੀ ਘੁਮਾਣ ਦੀ ਅਗਵਾਈ ਹੇਠ ਗੁਰਦੁਆਰਾ ਮੱਲੂ ਸਾਹਿਬ ਹਰਪੁਰਾ ਵਿੱਚ ਹੋਈ। ਮੀਟਿੰਗ ਵਿੱਚ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਸਾਨਾਂ ਨੂੰ ਆਪਣੀ ਹੋਣੀ ਦੇ ਮਾਲਕ ਖ਼ੁਦ ਬਣਨ ਲਈ ਕਿਹਾ। ਉਨ੍ਹਾਂ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਦੇ ਯੂਨੀਅਨ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਪ੍ਰਧਾਨ ਲਾਡੀ ਘੁਮਾਣ, ਸੀਨੀਅਰ ਮੀਤ ਪ੍ਰਧਾਨ ਬਚਨ ਸਿੰਘ ਭੰਬੋਈ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ, ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਹਰਪੁਰਾ, ਖ਼ਜ਼ਾਨਚੀ ਬਲਦੇਵ ਸਿੰਘ ਕਲੇਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੰਤੋਖ ਸਿੰਘ, ਜ਼ਿਲ੍ਹਾ ਸਕੱਤਰ ਪ੍ਰਿੰਸੀਪਲ ਮੋਹਣ ਸਿੰਘ ਛੀਨਾ, ਜ਼ਿਲਾ ਮੀਤ ਪ੍ਰਧਾਨ ਹਰਪਾਲ ਸਿੰਘ ਨੱਥੂ ਖਹਿਰਾ, ਜ਼ਿਲ੍ਹਾ ਸਲਾਹਕਾਰ ਜਸਪਾਲ ਸਿੰਘ ਕੰਡੀਲਾ, ਬਲਾਕ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਦਲਬੀਰ ਸਿੰਘ ਘੁਮਾਣ, ਸੀਨੀਅਰ ਮੀਤ ਪ੍ਰਧਾਨ ਬਲਾਕ ਕਾਦੀਆਂ ਹੀਰਾ ਸਿੰਘ ਕੰਡੀਲਾ ਨਿਯੁਕਤ ਕੀਤੇ ਗਏ। ਡਾ. ਦਰਸ਼ਨਪਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ ਨੂੰ ਕੱਢੇ ਜਾ ਰਹੇ ਮਾਰਚ ਵਿੱਚ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਰੂਪ ਸਿੰਘ ਘੁਮਾਣ, ਸੁਰਿੰਦਰ ਸਿੰਘ ਸ਼ਾਹ ਘੁਮਾਣ, ਕੁਲਦੀਪ ਰਾਜ ਬਟਾਲਾ, ਸਰਬਜੀਤ ਸਿੰਘ ਭੰਬੋਈ,ਗੁਰਮੀਤ ਸਿੰਘ ਰਾਮਪੁਰ, ਰਛਪਾਲ ਸਿੰਘ ਕਾਜ਼ਮਪੁਰ, ਲਖਵਿੰਦਰ ਸਿੰਘ ਹਰਪੁਰਾ, ਸੁਖਦੇਵ ਸਿੰਘ ਹਰਪੁਰਾ, ਸੰਤੋਖ ਸਿੰਘ, ਬਿਕਰਮਜੀਤ ਸਿੰਘ, ਲਖਬੀਰ ਸਿੰਘ ਹਰਪੁਰਾ, ਜਿੰਦਾ ਨਾਥਪੁਰ, ਬੁੜ ਸਿੰਘ ਕਲੇਰ, ਲਖਵਿੰਦਰ ਸਿੰਘ ਪ੍ਰਤਾਪਗੜ੍ਹ ਅਤੇ ਸ਼ਮਸ਼ੇਰ ਸਿੰਘ ਹਰਪੁਰਾ ਹਾਜ਼ਰ ਸਨ।

Advertisement
Advertisement
Show comments