ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ

ਫ਼ਤਿਹ ਅਕੈਡਮੀ ਦਾ ਸਾਲਾਨਾ ਸਮਾਰੋਹ
Advertisement
ਸਥਾਨਕ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵੱਲੋਂ 18ਵਾਂ ਸਾਲਾਨਾ ਸਮਾਰੋਹ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਵਰ੍ਹੇ ਅਤੇ ‘ਪੰਜਾਬ, ਪੰਜਾਬੀ, ਪੰਜਾਬੀਅਤ’ ਨੂੰ ਸਮਰਪਿਤ ਕਰਕੇ ਮਨਾਇਆ ਗਿਆ। ਇਸ ਸਬੰਧੀ ਪ੍ਰਿੰਸੀਪਲ ਅਨੁਪਮ ਸ਼ਰਮਾ ਨੇ ਕਿਹਾ ਕਿ ਸਮਾਗਮ ਵਿੱਚ ਉਚੇਚੇ ਤੌਰ ’ਤੇ ਮੁੱਖ ਵਕਤਾ ਡਾ. ਸੇਵਕ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਅਕਾਲ ਪੁਰਖ ਕੀ ਫੌਜ ਤੋਂ ਹਰਪ੍ਰੀਤ ਸਿੰਘ, ਐਡਵੋਕੇਟ ਹਰਸਿਮਰਨਜੀਤ ਸਿੰਘ, ਰੂਪਕਮਲ ਕੌਰ ਤੇ ਜਸਟ ਸੇਵਾ ਸੁਸਾਇਟੀ ਦੀ ਟੀਮ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਸੁਖਜਿੰਦਰ ਸਿੰਘ ਹੇਅਰ ਗੋਲਡੀ, ਜਗਦੇਵ ਸਿੰਘ ਤੇ ਉਨ੍ਹਾਂ ਦੀ ਟੀਮ, ਪ੍ਰਦੀਪ ਸਿੰਘ, ਡਾ. ਪ੍ਰਕਾਸ਼ ਸਿੰਘ ਢਿੱਲੋਂ, ਪੀ ਪੀ ਐੱਸ ਗੋਰਾਇਆ, ਸਰਵਣ ਸਿੰਘ ਪੰਧੇਰ ਅਤੇ ਕਈ ਹੋਰ ਸਿੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਪ੍ਰਿੰਸੀਪਲ ਨੇ ਦੱਸਿਆ ਕਿ ਸਮਾਰੋਹ ਦੀ ਸ਼ੁਰੂਆਤ ਰੀਤੂ ਧਵਨ ਦੇ ਸਵਾਗਤੀ ਸੰਬੋਧਨ ਅਤੇ ਗੁਰਬਾਣੀ ਕੀਰਤਨ ਨਾਲ ਹੋਈ। ਚੇਅਰਮੈਨ ਜਗਬੀਰ ਸਿੰਘ ਨੇ ਅਨੁਸ਼ਾਸਨ, ਮੂਲ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਵਿਦਿਆਰਥੀਆਂ ਵੱਲੋਂ ਸਿੱਖ ਪਰਸਨੈਲਿਟੀ ਸ਼ੋਅ, ਗਿੱਧਾ-ਭੰਗੜਾ, ਗਤਕਾ, ਪੰਜਾਬੀ ਲੋਕ ਗੀਤ ਅਤੇ ਸੰਗੀਤਕ ਸਮੂਹ ਪੇਸ਼ ਕੀਤਾ ਗਿਆ। ਪੰਜਾਬ ਵਿੱਚ ਆਏ ਹੜ੍ਹਾਂ ’ਤੇ ਆਧਾਰਿਤ ਨਾਟਕ ਨੇ ਸਮਾਜਿਕ ਜ਼ਿੰਮੇਵਾਰੀਆਂ ਉੱਤੇ ਸੋਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਜੀਵਨ ਅਤੇ ਬਲੀਦਾਨ ’ਤੇ ਨਾਟਕ ਪੇਸ਼ ਕੀਤਾ ਗਿਆ। ਪਲੇਪੈਨ ਗ੍ਰੈਜੂਏਸ਼ਨ ਵਿੱਚ ਬੱਚਿਆਂ ਨੇ ਲਾਲ ਗਾਊਨ ਵਿੱਚ ਦਰਸ਼ਕਾਂ ਦੇ ਦਿਲ ਜਿੱਤੇ। ਮੁੱਖ ਵਕਤਾ ਡਾ. ਸੇਵਕ ਸਿੰਘ ਨੇ ਵਿਦਿਆਰਥੀਆਂ ਨੂੰ ਹਿੰਮਤ, ਦਇਆ ਅਤੇ ਸਚਾਈ ਨੂੰ ਜੀਵਨ ਦਾ ਅਧਾਰ ਬਣਾਉਣ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਅਨੁਪਮ ਸ਼ਰਮਾ ਨੇ ਸਾਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸ਼ਖਸੀਅਤਾਂ ਦਾ ਸਵਾਗਤ ਚੇਅਰਮੈਨ ਜਗਬੀਰ ਸਿੰਘ, ਚੇਅਰਪਰਸਨ ਰਵਿੰਦਰ ਕੌਰ, ਨਿਰਦੇਸ਼ਕ ਗੁਰਪ੍ਰਕਾਸ਼ ਸਿੰਘ ਤੇ ਅੰਮ੍ਰਿਤ ਕੌਰ, ਫ਼ਤਿਹ ਵਰਲਡ ਰਇਆ ਦੇ ਪ੍ਰਿੰਸੀਪਲ ਰੀਤੂ ਧਵਨ, ਵਾਈਸ ਪ੍ਰਿੰਸੀਪਲ ਐਲੇਗਜ਼ੈਂਡਰ ਅਤੇ ਆਈਬੀ ਹੈੱਡ ਅੰਬਿਕਾ ਸ਼ਰਮਾ ਨੇ ਕੀਤਾ।

 

Advertisement

Advertisement
Show comments