ਗ਼ੈਰਕਾਨੂੰਨੀ ਮਾਈਨਿੰਗ: ਦੋ ਪੋਕਲੇਨ ਮਸ਼ੀਨਾਂ ਜ਼ਬਤ
ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਇੱਕ ਕਿਸਾਨ ਦੀ ਮਾਲਕੀ ਵਾਲੀ ਜ਼ਮੀਨ ਵਿੱਚ ‘ਜਿਸ ਦਾ ਖੇਤ, ਉਸ ਦੀ ਰੇਤ’ ਦੇ ਓਹਲੇ ਗੈਰ-ਕਾਨੂੰਨੀ ਮਾਈਨਿੰਗ ਕਰ ਰਹੀਆਂ ਦੋ ਪੋਕਲੇਨ ਮਸ਼ੀਨਾਂ ਨੂੰ ਪੁਲੀਸ ਨੇ ਬਰਾਮਦ ਕੀਤਾ ਹੈ ਜਦ ਕਿ ਮਾਈਨਿੰਗ ਵਿੱਚ ਲੱਗੇ ਅਪਰੇਟਰ ਤੇ...
Advertisement
ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਇੱਕ ਕਿਸਾਨ ਦੀ ਮਾਲਕੀ ਵਾਲੀ ਜ਼ਮੀਨ ਵਿੱਚ ‘ਜਿਸ ਦਾ ਖੇਤ, ਉਸ ਦੀ ਰੇਤ’ ਦੇ ਓਹਲੇ ਗੈਰ-ਕਾਨੂੰਨੀ ਮਾਈਨਿੰਗ ਕਰ ਰਹੀਆਂ ਦੋ ਪੋਕਲੇਨ ਮਸ਼ੀਨਾਂ ਨੂੰ ਪੁਲੀਸ ਨੇ ਬਰਾਮਦ ਕੀਤਾ ਹੈ ਜਦ ਕਿ ਮਾਈਨਿੰਗ ਵਿੱਚ ਲੱਗੇ ਅਪਰੇਟਰ ਤੇ ਹੋਰ ਮੁਲਾਜ਼ਮ ਫਰਾਰ ਹੋ ਗਏ।
ਤਾਰਾਗੜ੍ਹ ਪੁਲੀਸ ਸਟੇਸ਼ਨ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਨੇ ਪੁਲੀਸ ਨੂੰ ਗੈਰਕਾਨੂੰਨੀ ਮਾਈਨਿੰਗ ਹੋਣ ਬਾਰੇ ਸੂਚਿਤ ਕੀਤਾ ਅਤੇ ਜਿਉਂ ਹੀ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਰਾਵੀ ਦਰਿਆ ਦੇ ਨੇੜੇ ਸਹਾਰਨਪੁਰ ਪਿੰਡ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਕੁਝ ਵਿਅਕਤੀਆਂ ਨੂੰ ਗੈਰਕਾਨੂੰਨੀ ਮਾਈਨਿੰਗ ਵਿੱਚ ਲੱਗੇ ਹੋਏ ਦੇਖਿਆ। ਪੁਲੀਸ ਨੂੰ ਦੇਖ ਕੇ, ਸਾਰੇ ਮਾਈਨਿੰਗ ਮਾਫੀਆ ਦੇ ਡਰਾਈਵਰ ਅਤੇ ਕਰਮਚਾਰੀ ਮੌਕੇ ਤੋਂ ਭੱਜ ਗਏ। ਜਦ ਕਿ ਮੌਕੇ ਤੋਂ ਦੋ ਪੋਕਲੇਨ ਮਸ਼ੀਨਾਂ ਜ਼ਬਤ ਕਰ ਲਈਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
