ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਜ਼ੋਰਾਂ ’ਤੇ

ਮੋਛਿਆਂ ਨਾਲ ਭਰੀਆਂ ਗੱਡੀਆਂ ਛੱਡ ਕੇ ਵਣ ਮਾਫ਼ੀਏ ਦੇ ਮੈਂਬਰ ਫ਼ਰਾਰ
ਜੀਪ ਵਿੱਚ ਲੱਦੇ ਹੋਏ ਖੈਰ ਦੀ ਲੱਕੜ ਦੇ ਮੋਛੇ ਦਿਖਾਉਂਦਾ ਹੋਇਆ ਵਣ ਰੇਂਜ ਅਧਿਕਾਰੀ ਵਰਿੰਦਰਜੀਤ ਸਿੰਘ।-ਫੋਟੋ:ਐਨ.ਪੀ.ਧਵਨ
Advertisement
ਪਠਾਨਕੋਟ ਜ਼ਿਲ੍ਹੇ ਵਿੱਚ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਹਾਲਾਂਕਿ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਖੁਦ ਇਸੇ ਜ਼ਿਲ੍ਹੇ ਨਾਲ ਸਬੰਧਿਤ ਹਨ ਪਰ ਉਨ੍ਹਾਂ ਦੇ ਰਾਜ ਵਿੱਚ ਵੀ ਖੈਰ ਮਾਫੀਆ ਬਹੁਤ ਸਰਗਰਮ ਹੈ। ਮਾਫੀਆ ਦੇ ਲੋਕ ਪਠਾਨਕੋਟ ਜ਼ਿਲ੍ਹੇ ਅਤੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਤੇ ਹਿਮਾਚਲ ਦੇ ਖੇਤਰ ਵਿੱਚੋਂ ਰਾਤ ਵੇਲੇ ਆਉਂਦੇ ਹਨ ਅਤੇ ਕਟਾਈ ਕਰਕੇ ਗੱਡੀਆਂ ਭਰ ਕੇ ਬੇਖੌਫ ਚਲੇ ਜਾਂਦੇ ਹਨ। ਇਸ ਨਾਲ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਜਦ ਕਿ ਪੁਲੀਸ ਹਮੇਸ਼ਾਂ ਦਾਅਵਾ ਕਰਦੀ ਹੈ ਕਿ ਜ਼ਿਲ੍ਹੇ ਵਿੱਚ ਰਾਤ ਨੂੰ ਪੁਲੀਸ ਗਸ਼ਤ ਕਰਦੀ ਹੈ।

ਲੰਘੀ ਰਾਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸਮੇਂ ਸਿਰ ਕਾਰਵਾਈ ਕਰ ਕੇ ਵਣ ਮਾਫੀਏ ਦੇ 20 ਦੇ ਕਰੀਬ ਖੈਰ ਦੇ ਦਰੱਖਤਾਂ ਨੂੰ ਵੱਢ ਕੇ ਚੋਰੀ ਕਰ ਕੇ ਲਿਜਾਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਵਾਈ ਫਾਇਰਿੰਗ ਕਰਨੀ ਪਈ ਜਿਸ ਕਰਕੇ ਵਣ ਮਾਫੀਆ ਦੇ 15 ਦੇ ਕਰੀਬ ਵਿਅਕਤੀ ਖੈਰ ਦੇ ਮੋਛਿਆਂ ਨਾਲ ਭਰੀਆਂ ਦੋ ਗੱਡੀਆਂ ਹਨੇਰੇ ਵਿੱਚ ਛੱਡ ਕੇ ਦੌੜ ਗਏ। ਦੋਨੋਂ ਗੱਡੀਆਂ ਨੂੰ ਜੰਗਲਾਤ ਵਿਭਾਗ ਨੇ ਜ਼ਬਤ ਕਰ ਲਿਆ ਜਿਨ੍ਹਾਂ ਵਿੱਚੋਂ ਖੈਰ ਦੇ ਮੋਛੇ ਅਤੇ ਦਰੱਖਤਾਂ ਨੂੰ ਕੱਟਣ ਲਈ ਵਰਤੇ ਜਾਣ ਵਾਲੇ ਦੋ ਲੋਹੇ ਦੇ ਆਰੇ ਵੀ ਬਰਾਮਦ ਹੋਏ ਹਨ।

Advertisement

ਜੰਗਲਾਤ ਰੇਂਜ ਅਧਿਕਾਰੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ 2 ਵਜੇ ਜੰਗਲ ਦੇ ਨੇੜੇ ਯੂਬੀਡੀਸੀ ਮਾਧੋਪੁਰ ਤੋਂ ਥਰਿਆਲ ਪਿੰਡ ਤੱਕ ਡਿਫੈਂਸ ਰੋਡ ’ਤੇ ਨਾਕਾਬੰਦੀ ਕਰਕੇ ਇਹ ਬਰਾਮਦਗੀ ਕੀਤੀ ਗਈ। ਜਦੋਂ ਜੰਗਲਾਤ ਵਿਭਾਗ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ ਤਾਂ ਖੈਰ ਮਾਫੀਆ ਗੱਡੀਆਂ ਲੈ ਕੇ ਜੰਗਲ ਵਿੱਚੋਂ ਨਿਕਲ ਆਇਆ। ਨਾਕਾਬੰਦੀ ਦੇਖ ਕੇ ਮਾਫੀਆ ਨੇ ਗੱਡੀਆਂ ਉਨ੍ਹਾਂ ਉੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਹਵਾਈ ਫਾਇਰਿੰਗ ਕਰਨੀ ਪਈ ਤਾਂ ਲਗਭਗ 12 ਮੈਂਬਰ ਗੱਡੀਆਂ ਛੱਡ ਕੇ ਭੱਜ ਗਏ। ਜ਼ਬਤ ਕੀਤੀਆਂ ਗਈਆਂ ਗੱਡੀਆਂ ਦੀ ਪਛਾਣ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਹੀ ਮਾਫੀਆ ਮੈਂਬਰਾਂ ਨੇ ਅੰਮ੍ਰਿਤਸਰ ਵਿੱਚ ਵੀ ਦਰਖਤਾਂ ਨਜਾਇਜ਼ ਕਟਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 24 ਜਨਵਰੀ ਨੂੰ ਵੀ ਇਸੇ ਹੀ ਵਣ ਰੇਂਜ ਅਫਸਰ ਵਰਿੰਦਰਜੀਤ ਸਿੰਘ ਉਪਰ ਰਾਤ ਸਮੇਂ ਵਣ ਮਾਫੀਆ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕੀਤਾ ਸੀ ਅਤੇ ਉਸ ਨੂੰ ਵਣ ਮਾਫੀਆ ਉਪਰ ਹਵਾਈ ਫਾਇਰ ਕਰਨੀ ਪਈ ਸੀ।

Advertisement
Show comments