ਕਾਲਜ ’ਚ ਮਾਨਵ ਸੇਵਾ ਦਿਵਸ ਮਨਾਇਆ
ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿੱਚ ਸਿੱਖ ਧਰਮ ਦੇ ਮਹਾਨ ਸੇਵਾਦਾਰ ਭਾਈ ਘਨੱਈਆ ਦੀ ਅਣਥੱਕ ਸੇਵਾ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮਨਾਇਆ। ਕਾਲਜ ਦੇ ਧਰਮ ਅਧਿਐਨ ਵਿਭਾਗ, ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ...
Advertisement
ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿੱਚ ਸਿੱਖ ਧਰਮ ਦੇ ਮਹਾਨ ਸੇਵਾਦਾਰ ਭਾਈ ਘਨੱਈਆ ਦੀ ਅਣਥੱਕ ਸੇਵਾ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮਨਾਇਆ। ਕਾਲਜ ਦੇ ਧਰਮ ਅਧਿਐਨ ਵਿਭਾਗ, ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਪ੍ਰੋ. ਕੋਮਲਪ੍ਰੀਤ ਕੌਰ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ ਉਚਾਰਨ, ਲੇਖ ਰਚਨਾ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ। ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ, ਜਿਸ ਵਿੱਚ ਬਾਬਾ ਅਜੈ ਸਿੰਘ ਡਿਸਪੈਂਸਰੀ ਗੁਰਦਾਸਨੰਗਲ ਤੋਂ ਕਰਮਜੀਤ ਕੌਰ ਅਤੇ ਕਮਲਜੀਤ ਕੌਰ ਨੇ ਜਾਂਚ ਕੀਤੀ ਤੇ ਦਵਾਈਆਂ ਦਿੱਤੀਆਂ। ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਆਤਮਾ ਸਿੰਘ, ਪ੍ਰੋ. ਰਮਨਦੀਪ ਕੌਰ ਅਤੇ ਪ੍ਰੋ. ਮਨਦੀਪ ਕੌਰ ਦੇ ਵਿਸ਼ੇਸ਼ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ
Advertisement