ਹੜ੍ਹ ਪੀੜਤਾਂ ਨੂੰ ਮਕਾਨ ਦੀਆਂ ਚਾਬੀਆਂ ਸੌਂਪੀਆਂ
              ਬਡ਼ੂ ਸਾਹਿਬ ਟਰੱਸਟ ਨੇ ਚੁੱਕਿਆ ਬੀਡ਼ਾ
            
        
        
    
                 Advertisement 
                
 
            
        
                ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਹਿੱਤ ਉਪਰਾਲਾ ਕਰਦਿਆਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੇ ਨਵੇਂ ਮਕਾਨ ਪਿੰਡ ਸਕਰੀ ਅਤੇ ਹਸਨਪੁਰ ਵਿੱਚ ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਲਈ ਘਰੇਲੂ ਸਾਮਾਨ ਬੈੱਡ, ਗੱਦੇ, ਪੱਖੇ, ਰਸੋਈ ਦਾ ਕੁੱਝ ਦਿਨਾਂ ਦਾ ਰਾਸ਼ਨ ਮੁਹੱਈਆ ਕਰਵਾਇਆ। ਮਕਾਨਾਂ ਦੀਆਂ ਚਾਬੀਆਂ ਸੌਂਪਣ ਲਈ ਏ ਡੀ ਸੀ ਹਰਜਿੰਦਰ ਸਿੰਘ ਬੇਦੀ (ਆਈ ਏ ਐੱਸ), ਐੱਸ ਡੀ ਐੱਮ ਡੇਰਾ ਬਾਬਾ ਨਾਨਕ ਆਦਿਤਿਆ ਸ਼ਰਮਾ (ਆਈ ਏ ਐੱਸ) ਅਤੇ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਟਰੱਸਟ ਵਲੋਂ ਕੀਤੇ ਇਸ ਨਵੇਕਲੇ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਮਕਾਨਾਂ ਦੀ ਸ਼ਲਾਘਾ ਕੀਤੀ। ਕਲਗੀਧਰ ਟਰੱਸਟ ਦੇ ਉਪ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ 400 ਤੋਂ 900 ਸਕੇਅਰ ਫੁੱਟ ਤੱਕ ਉਸਾਰੀ ਵਾਲੇ ਲਗਪਗ 100 ਨਵੇਂ ਮਕਾਨ ਤਿਆਰ ਕਰ ਕੇ ਲੋੜਵੰਦਾਂ ਨੂੰ ਸੌਂਪੇ ਜਾਣੇ, ਜਿਨ੍ਹਾਂ ਵਿੱਚੋਂ ਹੁਣ ਤੱਕ 26 ਮਕਾਨ ਸੌਂਪੇ ਜਾ ਚੁੱਕੇ ਹਨ। 
            
        
    
    
    
    
                 Advertisement 
                
 
            
        
                 Advertisement 
                
 
            
         
 
             
            