ਹਾਕੀ ਖਿਡਾਰਨ ਦੇ ਪਰਿਵਾਰ ਦਾ ਸਨਮਾਨ
ਤਰਨ ਤਾਰਨ: ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਪਿੰਡ ਸਭਰਾ ਦੇ ਵਾਸੀ ਦਿਲਬਾਗ ਸਿੰਘ ਦੀ ਲੜਕੀ ਕਰਮਨਪ੍ਰੀਤ ਕੌਰ ਨੇ ਦੇਸ਼ ਦੀ ਕੌਮੀ ਪੱਧਰ ਦੀ ਹਾਕੀ ਖਿਡਾਰਨ ਬਣਨ ਦਾ ਰਾਹ ਪੱਧਰਾ ਕਰ ਲਿਆ ਹੈ। ਉਹ ਹਾਲ ਹੀ ਵਿੱਚ ਬੈਲਜ਼ੀਅਮ, ਜਰਮਨੀ ਅਤੇ ਅਰਜਨਟੀਨਾ...
Advertisement
ਤਰਨ ਤਾਰਨ: ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਪਿੰਡ ਸਭਰਾ ਦੇ ਵਾਸੀ ਦਿਲਬਾਗ ਸਿੰਘ ਦੀ ਲੜਕੀ ਕਰਮਨਪ੍ਰੀਤ ਕੌਰ ਨੇ ਦੇਸ਼ ਦੀ ਕੌਮੀ ਪੱਧਰ ਦੀ ਹਾਕੀ ਖਿਡਾਰਨ ਬਣਨ ਦਾ ਰਾਹ ਪੱਧਰਾ ਕਰ ਲਿਆ ਹੈ। ਉਹ ਹਾਲ ਹੀ ਵਿੱਚ ਬੈਲਜ਼ੀਅਮ, ਜਰਮਨੀ ਅਤੇ ਅਰਜਨਟੀਨਾ ਵਿੱਚ ਅਭਿਆਸ ਮੈਚਾਂ ਵਿੱਚ ਸ਼ਾਨਦਾਰ ਪਰਦਰਸ਼ਨ ਦਿਖਾਉਣ ਉਪਰੰਤ ਵਾਪਸ ਦੇਸ਼ ਵਾਪਸ ਆਈ ਹੈ| ਉਸ ਨੇ ਇਨ੍ਹਾਂ ਮੈਚਾਂ ਵਿੱਚ ਭਾਗ ਲੈਣ ਉਪਰੰਤ ਇਸ ਸਾਲ ਦੇ ਅੰਤ ਤੇ ਦਿੱਲੀ ਵਿੱਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਦੀ ਜੂਨੀਅਰ ਹਾਕੀ ਟੀਮ ਦਾ ਹਿੱਸਾ ਬਣਨ ਦੀਆਂ ਤਿਆਰੀਆਂ ਦੇ ਤੌਰ ’ਤੇ ਬੈਗਲੂਰ ਵਿੱਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਜਿਲ੍ਹਾ ਖੇਡ ਅਧਿਕਾਰੀ ਸਤਵੰਤ ਕੌਰ ਨੇ ਅੱਜ ਸਭਰਾ ਵਿਖੇ ਜਾ ਕੇ ਕਰਮਨਪ੍ਰੀਤ ਕੌਰ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾ ਪਰਿਵਾਰ ਨੂੰ ਖੇਡ ਵਿਭਾਗ ਵੱਲੋਂ ਸਨਮਾਨਿਤ ਕਰਦਿਆਂ ਮੂਮੈਂਟੋ ਵੀ ਦਿੱਤਾ। -ਪੱਤਰ ਪ੍ਰੇਰਕ
Advertisement
Advertisement