ਜੀ ਐੱਨ ਡੀ ਯੂ ਦੇ ਸੇਵਾਮੁਕਤ ਮੁਲਾਜ਼ਮਾਂ ਦਾ ਸਨਮਾਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾ. ਕੇ ਐੱਸ ਚਾਹਲ ਨੇ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਵਿਸ਼ੇਸ਼ ਸਨਮਾਨ ਸਮਾਰੋਹ ’ਚ ਸਨਮਾਨਿਤ ਕੀਤਾ। ਜੀ ਐੱਨ ਡੀ ਯੂ ਆਫੀਸਰਜ਼ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ ’ਚ ਸਮਾਰੋਹ ’ਚ ਚਾਹਲ ਨੇ...
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾ. ਕੇ ਐੱਸ ਚਾਹਲ ਨੇ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਵਿਸ਼ੇਸ਼ ਸਨਮਾਨ ਸਮਾਰੋਹ ’ਚ ਸਨਮਾਨਿਤ ਕੀਤਾ। ਜੀ ਐੱਨ ਡੀ ਯੂ ਆਫੀਸਰਜ਼ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ ’ਚ ਸਮਾਰੋਹ ’ਚ ਚਾਹਲ ਨੇ ਕਿਹਾ ਕਿ ਇਹ ਮੁਲਾਜ਼ਮ ਯੂਨੀਵਰਸਿਟੀ ਦੀ ਅਸਲ ਨੀਂਹ ਹਨ, ਜਿਨ੍ਹਾਂ ਨੇ ਲੰਮੇ ਸਮੇਂ ਤਕ ਸਮਰਪਣ ਨਾਲ ਸੇਵਾ ਨਿਭਾਈ ਤੇ ਯੂਨੀਵਰਸਿਟੀ ਨੇ ਵਿੱਦਿਅਕ ਤੇ ਪ੍ਰਸ਼ਾਸਕੀ ਖੇਤਰ ’ਚ ਨਵੀਆਂ ਉਚਾਈਆਂ ਛੂਹੀਆਂ। ਇਸ ਮੌਕੇ ਬਖਸ਼ੀਸ਼ ਸਿੰਘ, ਜਗਦੀਪ ਸਿੰਘ, ਸਤੀਸ਼ ਕੁਮਾਰ, ਸਾਬਕਾ ਰਜਿਸਟਰਾਰ, ਧਨਪਾਲ ਸਿੰਘ ਨਿਗਰਾਨ, ਹਰਦੀਪ ਸਿੰਘ ਨਿਗਰਾਨ, ਸੁਭਾਸ਼ ਚੰਦਰ, ਨਿਗਰਾਨ ਆਦਿ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ।
Advertisement
Advertisement
