ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਥਲੌਰ ਦੀ ਸ਼ਿਵਾਲੀ ਨੂੰ ਗੌਰਵ ਸਨਮਾਨ

ਯੂ ਪੀ ਐੱਸ ਸੀ ਪ੍ਰੀਖਿਆ ਵਿੱਚ 58ਵਾਂ ਰੈਂਕ ਪ੍ਰਾਪਤ ਕੀਤਾ
ਸ਼ਿਵਾਲੀ ਠਾਕੁਰ ਦਾ ਸਨਮਾਨ ਕਰਦੇ ਹੋਏ ਆਗੂ। -ਫੋਟੋ: ਐੱਨ ਪੀ ਧਵਨ
Advertisement
ਸਰਹੱਦੀ ਪਿੰਡ ਕਥਲੌਰ ਦੀ ਰਹਿਣ ਵਾਲੀ ਕਿਸਾਨ ਦੀ ਧੀ ਸ਼ਿਵਾਲੀ ਠਾਕੁਰ ਨੇ ਦੇਸ਼ ਭਰ ਵਿੱਚ ਯੂ ਪੀ ਐੱਸ ਸੀ ਪ੍ਰੀਖਿਆ ਵਿੱਚ 58ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਅਤੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਸਨਮਾਨ ਸਮਾਰੋਹ ਕਰਕੇ ਉਸ ਨੂੰ ਗੌਰਵ ਸਨਮਾਨ ਨਾਲ ਸਨਮਾਨਿਆ। ਇਸ ਮੌਕੇ ਪ੍ਰਿੰਸੀਪਲ ਮੀਨਮ ਸ਼ਿਖਾ, ਅਖਿਲ ਭਾਰਤੀ ਕਸ਼ੱਤਰੀ ਮਹਾਸਭਾ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਵਿਕਰਮ ਸਿੰਘ ਵਿੱਕੂ, ਕਰਨਲ ਪੀਐਸ ਭੰਡਰਾਲ, ਸੁਰੱਖਿਆ ਪਰਿਸ਼ਦ ਦੇ ਪ੍ਰੈੱਸ ਸਕੱਤਰ ਬਿੱਟਾ ਕਾਤਲ, ਰਾਜੇਸ਼ਵਰ ਸਲਾਰੀਆ, ਵਰਿੰਦਰ ਸਿੰਘ, ਹੰਸ ਰਾਜ, ਡਾ: ਰਜਿੰਦਰ ਸ਼ਰਮਾ, ਅਸ਼ੋਕ ਸ਼ਰਮਾ, ਰਮੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਹਾਜ਼ਰ ਸਨ।

ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਅਤੇ ਸ਼ਹੀਦ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦੇ ਪਿਤਾ ਕਰਨਲ ਸਾਗਰ ਸਿੰਘ ਸਲਾਰੀਆ ਨੇ ਕਿਹਾ ਕਿ ਸ਼ਿਵਾਲੀ ਠਾਕੁਰ ਦੀ ਪ੍ਰਾਪਤੀ ਦੇਸ਼ ਦੀਆਂ ਹੋਰ ਧੀਆਂ ਲਈ ਪ੍ਰੇਰਨਾ ਸਰੋਤ ਹੈ।

Advertisement

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਸ਼ਿਵਾਲੀ ਠਾਕੁਰ ਨੇ ਕਿਹਾ ਕਿ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਲਈ ਜਨੂੰਨ ਨਾਲ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ।

Advertisement
Show comments