ਸਕੂਲ ਵਿੱਚ ‘ਦਾਦਾ-ਦਾਦੀ’ ਦਿਵਸ ਮਨਾਇਆ
ਇਥੇ ਪ੍ਰਤਾਪ ਵਰਲਡ ਅਰਲੀ ਈਅਰਜ਼ ਸਕੂਲ ਵਿੱਚ ਪ੍ਰਿੰਸੀਪਲ ਈਸ਼ਾਨੀ ਰੈਣਾ ਦੀ ਅਗਵਾਈ ਵਿੱਚ ‘ਦਾਦਾ-ਦਾਦੀ’ ਦਿਵਸ ਬੜੇ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਦੀ ਸ਼ੁਰੂਆਤ ਗਿਆਨ ਦਾ ਪ੍ਰਤੀਕ ਦਰਸਾਉਂਦੇ ਰਵਾਇਤੀ ਦੀਵੇ ਜਗਾਉਣ ਨਾਲ ਹੋਈ। ਛੋਟੇ ਬੱਚਿਆਂ...
Advertisement
ਇਥੇ ਪ੍ਰਤਾਪ ਵਰਲਡ ਅਰਲੀ ਈਅਰਜ਼ ਸਕੂਲ ਵਿੱਚ ਪ੍ਰਿੰਸੀਪਲ ਈਸ਼ਾਨੀ ਰੈਣਾ ਦੀ ਅਗਵਾਈ ਵਿੱਚ ‘ਦਾਦਾ-ਦਾਦੀ’ ਦਿਵਸ ਬੜੇ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ ਗਿਆ।
ਇਸ ਮੌਕੇ ਹੋਏ ਸਮਾਗਮ ਦੀ ਸ਼ੁਰੂਆਤ ਗਿਆਨ ਦਾ ਪ੍ਰਤੀਕ ਦਰਸਾਉਂਦੇ ਰਵਾਇਤੀ ਦੀਵੇ ਜਗਾਉਣ ਨਾਲ ਹੋਈ। ਛੋਟੇ ਬੱਚਿਆਂ ਨੇ ਆਪਣੇ ਦਾਦਾ-ਦਾਦੀ ਨੂੰ ਸਮਰਪਿਤ ਸੁੰਦਰ ਗੀਤਾਂ ਉਪਰ ਜਦ ਨਾਚ ਪੇਸ਼ ਕੀਤੇ ਤਾਂ ਸਕੂਲ ਕੈਂਪਸ ਖੁਸ਼ੀ ਅਤੇ ਉਤਸ਼ਾਹ ਨਾਲ ਗੂੰਜ ਉੱਠਿਆ। ਛੋਟੇ ਬੱਚਿਆਂ ਨੇ ਤੋਤਲੀਆਂ ਅਵਾਜ਼ਾਂ ਵਿੱਚ ਜਦ ਪੇਸ਼ਕਾਰੀਆਂ ਕੀਤੀਆਂ ਤਾਂ ਪੰਡਾਲ ਵਿੱਚ ਬੈਠੇ ਦਾਦੇ-ਦਾਦੀਆਂ ਹੱਸਦੇ ਰਹੇ ਅਤੇ ਖੂਬ ਤਾੜੀਆਂ ਮਾਰਦੇ ਰਹੇ।
Advertisement
Advertisement