ਬੈਲਟ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ
ਇੱਥੋਂ ਦੀ ਸ਼ਿਵਾਲਾ ਮਾਰਕੀਟ ਵਿੱਚ ਸਥਿਤ ਮਹਾਜਨ ਬੈਲਟ ਸਟੋਰ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰੇ ਮਹਾਜਨ ਬੈਲਟ ਸਟੋਰ ਵਿੱਚੋਂ ਅਚਾਨਕ ਚੰਗਿਆੜੇ ਨਿਕਲਣ ਕਾਰਨ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ...
Advertisement
ਇੱਥੋਂ ਦੀ ਸ਼ਿਵਾਲਾ ਮਾਰਕੀਟ ਵਿੱਚ ਸਥਿਤ ਮਹਾਜਨ ਬੈਲਟ ਸਟੋਰ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰੇ ਮਹਾਜਨ ਬੈਲਟ ਸਟੋਰ ਵਿੱਚੋਂ ਅਚਾਨਕ ਚੰਗਿਆੜੇ ਨਿਕਲਣ ਕਾਰਨ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅੱਗ ਤੇਜ਼ੀ ਨਾਲ ਵਧ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਇਸ ਨੂੰ ਬੁਝਾਉਣ ਲੱਗੇ। ਭੀੜ ਨੇ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਨੇੜਲੀਆਂ ਹੋਰ ਦੁਕਾਨਾਂ ਨੂੰ ਅੱਗ ਤੋਂ ਬਚਾਇਆ ਜਾ ਸਕਿਆ।
ਦੁਕਾਨ ਦੇ ਮਾਲਕ ਅਸ਼ਵਨੀ ਮਹਾਜਨ ਨੇ ਦੱਸਿਆ ਕਿ ਨੇੜਲੇ ਦੁਕਾਨਦਾਰਾਂ ਨੇ ਉਸ ਨੂੰ ਫ਼ੋਨ ਰਾਹੀਂ ਸੂਚਿਤ ਕੀਤਾ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ ਅਤੇ 10 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਸੜ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਪਰ ਉਦੋਂ ਤੱਕ ਅੱਗ 'ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਗ ਨਾਲ ਹੋਏ ਨੁਕਸਾਨ ਲਈ ਪੀੜਤ ਅਸ਼ਵਨੀ ਮਹਾਜਨ ਨੂੰ ਮੁਆਵਜ਼ਾ ਦੇਵੇ।
Advertisement
Advertisement
