ਘਰ ਵਿੱਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
ਨਿੱਜੀ ਪੱਤਰ ਪ੍ਰੇਰਕ ਕਾਦੀਆਂ, 10 ਫਰਵਰੀ ਇੱਥੇ ਮੁਹੱਲਾ ਕ੍ਰਿਸ਼ਨਾ ਨਗਰ ਵਿੱਚ ਘਰ ਵਿੱਚੋਂ ਸੋਨੇ ਦੇ ਗਹਿਣੇ, 50 ਹਜ਼ਾਰ ਰੁਪਏ ਅਤੇ ਤਿੰਨ ਮੋਬਾਈਲ ਚੋਰੀ ਹੋ ਗਏ। ਘਰ ਦੇ ਮਾਲਕ ਪਰਮਿੰਦਰ ਸਿੰਘ ਭਾਟੀਆ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਕਾਦੀਆ ਨੇ ਦੱਸਿਆ ਉਹ ਕੱਲ੍ਹ...
Advertisement
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 10 ਫਰਵਰੀ
Advertisement
ਇੱਥੇ ਮੁਹੱਲਾ ਕ੍ਰਿਸ਼ਨਾ ਨਗਰ ਵਿੱਚ ਘਰ ਵਿੱਚੋਂ ਸੋਨੇ ਦੇ ਗਹਿਣੇ, 50 ਹਜ਼ਾਰ ਰੁਪਏ ਅਤੇ ਤਿੰਨ ਮੋਬਾਈਲ ਚੋਰੀ ਹੋ ਗਏ। ਘਰ ਦੇ ਮਾਲਕ ਪਰਮਿੰਦਰ ਸਿੰਘ ਭਾਟੀਆ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਕਾਦੀਆ ਨੇ ਦੱਸਿਆ ਉਹ ਕੱਲ੍ਹ ਸਵੇਰੇ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਆਪਣੇ ਪਿਤਾ ਦੇ ਫੁੱਲ (ਅਸਥੀਆਂ) ਤਾਰਨ ਲਈ ਗੋਇੰਦਵਾਲ ਸਾਹਿਬ ਗਏ ਸਨ ਅਤੇ ਜਦੋਂ ਉਹ ਦੇਰ ਸ਼ਾਮ ਨੂੰ ਵਾਪਸ ਆਏ ਘਰ ਆਏ ਤਾਂ ਦੇਖਿਆ ਕਿ ਕਮਰੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਸਟੋਰ ਰੂਮ ਵਿੱਚ ਪਈ ਅਲਮਾਰੀ ਦਾ ਤਾਲਾ ਟੁੱਟਾ ਹੋਇਆ ਤੇ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀ ਵਿੱਚੋਂ ਸੋਨੇ ਦੀ ਮੁੰਦਰੀ ਤੇ ਟੌਪਸ ਜੋੜੀ, ਤਿੰਨ ਮੋਬਾਈਲ, ਐਪਲ ਦੀ ਘੜੀ ਅਤੇ 50 ਹਜ਼ਾਰ ਰੁਪਏ ਗਾਇਬ ਸਨ। ਇਸ ਸਬੰਧੀ ਕਾਦੀਆਂ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਏਐੱਸਆਈ ਰਛਪਾਲ ਸਿੰਘ ਨੇ ਪਰਮਿੰਦਰ ਸਿੰਘ ਭਾਟੀਆ ਦੇ ਬਿਆਨ ਅਨੁਸਾਰ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
Advertisement