ਵੀਹ ਲੱਖ ਦਾ ਸੋਨਾ-ਚਾਂਦੀ ਚੋਰੀ
ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ, ਬਾਰਠ ਸਾਹਿਬ ਵਿਖੇ ਰਾਧਾ ਸਵਾਮੀ ਸਤਿਸੰਗ ਘਰ ਦੇ ਸਾਹਮਣੇ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਕਰੀਬ 20 ਲੱਖ ਦੇ ਮੁੱਲ ਦਾ ਸੋਨਾ, ਚਾਂਦੀ ਚੋਰੀ ਕਰ ਕੇ ਲੈ ਗਏ। ਚੋਰੀ ਦੀ ਇਹ...
Advertisement
ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ, ਬਾਰਠ ਸਾਹਿਬ ਵਿਖੇ ਰਾਧਾ ਸਵਾਮੀ ਸਤਿਸੰਗ ਘਰ ਦੇ ਸਾਹਮਣੇ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਕਰੀਬ 20 ਲੱਖ ਦੇ ਮੁੱਲ ਦਾ ਸੋਨਾ, ਚਾਂਦੀ ਚੋਰੀ ਕਰ ਕੇ ਲੈ ਗਏ। ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਦੁਕਾਨ ਦੇ ਮਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਅੱਜ ਸਵੇਰੇ ਆਪਣੀ ਦੁਕਾਨ ’ਤੇ ਪਹੁੰਚਿਆ ਤਾਂ ਉਸ ਨੇ ਸਾਮਾਨ ਖਿੱਲਰਿਆ ਦੇਖਿਆ। ਉਸ ਅਨੁਸਾਰ ਲਗਭਗ 7 ਕਿਲੋ ਚਾਂਦੀ, 80 ਗ੍ਰਾਮ ਸੋਨਾ ਅਤੇ ਹੋਰ ਸਾਮਾਨ ਚੋਰੀ ਹੋ ਗਿਆ, ਜਿਸ ਦੇ ਨਤੀਜੇ ਵਜੋਂ ਕੁੱਲ 20 ਲੱਖ ਦਾ ਨੁਕਸਾਨ ਹੋਇਆ ਹੈ। ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਚੋਰ ਗੁਆਂਢੀ ਦੁਕਾਨ ਦੀ ਛੱਤ ਰਾਹੀਂ ਦੁਕਾਨ ਵਿੱਚ ਦਾਖਲ ਹੋਇਆ ਸੀ। ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਉਸ ਨੇ ਜਾਂਚ ਸ਼ੁਰੂ ਕਰ ਦਿੱਤੀ।
Advertisement
Advertisement
