ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਫਿਊਚਰ ਟਾਈਕੂਨਜ਼’ ਪ੍ਰੋਗਰਾਮ ਵਿੱਚ ਛਾਏ ਜੀਐੱਨਡੀਯੂ ਦੇ ਸਟਾਰਟਅਪਸ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 2 ਜੁਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਤਿੰਨ ਸਟਾਰਟਅਪਸ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ‘ਫਿਊਚਰ ਟਾਈਕੂਨਜ਼’ ਪ੍ਰੋਗਰਾਮ ਵਿੱਚ ਅਹਿਮ ਸਨਮਾਨ ਹਾਸਲ ਕੀਤੇ ਹਨ। ਪ੍ਰੋਗਰਾਮ ਦੇ ਫਾਈਨਲ ਵਿੱਚ ਨੌਜਵਾਨ ਉੱਦਮੀਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇਖਣ ਨੂੰ ਮਿਲੀਆਂ,...
Advertisement

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 2 ਜੁਲਾਈ

Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਤਿੰਨ ਸਟਾਰਟਅਪਸ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ‘ਫਿਊਚਰ ਟਾਈਕੂਨਜ਼’ ਪ੍ਰੋਗਰਾਮ ਵਿੱਚ ਅਹਿਮ ਸਨਮਾਨ ਹਾਸਲ ਕੀਤੇ ਹਨ। ਪ੍ਰੋਗਰਾਮ ਦੇ ਫਾਈਨਲ ਵਿੱਚ ਨੌਜਵਾਨ ਉੱਦਮੀਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇਖਣ ਨੂੰ ਮਿਲੀਆਂ, ਜਿਸ ਵਿੱਚ ਯੂਨੀਵਰਸਿਟੀ ਦੇ ਸਟਾਰਟਅਪਸ ਨੇ ਤਿੰਨ ਪੁਰਸਕਾਰ ਜਿੱਤ ਕੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ (ਜੀ.ਜੇ.ਸੀ.ਈ.ਆਈ.) ਰਾਹੀਂ ਉੱਦਮੀ ਈਕੋ ਸਿਸਟਮ ਦੀ ਮਜ਼ਬੂਤੀ ਦਰਸਾਈ।

ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਤਿੰਨ ਸਟਾਰਟਅਪਸ ਨੇ ਬਾਜ਼ੀ ਮਾਰੀ ਜਿਸ ਵਿੱਚ ਰੋਹਿਨ ਕੌਂਡਲ ਦੀ ‘ਨੈਡੀਅਮ ਐਨਰਜੀ’ ਨੇ ਪਹਿਲਾ ਇਨਾਮ (50,000 ਰੁਪਏ ਨਕਦ), ਸੁਮਿਤ ਭਟਨਾਗਰ ਨੇ ਸੈਰ-ਸਪਾਟਾ ਸ਼੍ਰੇਣੀ ਵਿੱਚ ਦੂਜਾ ਇਨਾਮ (20,000 ਰੁਪਏ ਨਕਦ) ਅਤੇ ਡਾ. ਦਿਵਜੋਤ ਸਾਧੂ ਦੀ ‘ਡਿਵਾਈਨ ਫਲੇਮਜ਼’ ਨੇ ਮਹਿਲਾ ਉੱਦਮੀ ਸ਼੍ਰੇਣੀ ਵਿੱਚ ਤੀਜਾ ਇਨਾਮ (10,000 ਰੁਪਏ ਨਕਦ) ਜਿੱਤਿਆ। ਜੇਤੂਆਂ ਨੂੰ ਵਧਾਈ ਦਿੰਦਿਆਂ ਵੀਸੀ ਡਾ. ਕਰਮਜੀਤ ਸਿੰਘ ਨੇ ਐਲਾਨ ਕੀਤਾ ਕਿ ਅਜਿਹਾ ਪ੍ਰੋਗਰਾਮ ਹੁਣ ਜੀ.ਜੇ.ਸੀ.ਈ.ਆਈ. ਵਿੱਚ ਹਰ ਸਾਲ ਕਰਵਾਇਆ ਜਾਵੇਗਾ। ਉਨ੍ਹਾਂ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਦਾ ਵੀ ਦਿਲੋਂ ਧੰਨਵਾਦ ਕੀਤਾ।

ਡਾ. ਬਲਵਿੰਦਰ ਸਿੰਘ, ਕੋ-ਆਰਡੀਨੇਟਰ, ਜੀ.ਜੇ.ਸੀ.ਈ.ਆਈ. ਨੇ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ। ਡਾ. ਨਵਦੀਪ ਸਿੰਘ ਸੋਢੀ, ਨੋਡਲ ਅਫ਼ਸਰ, ਆਈ.ਪੀ.ਆਰ. ਸੈੱਲ, ਨੇ ਨੌਜਵਾਨਾਂ ਨੂੰ ਨਵੀਨਤਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਊਰੀ ਪੈਨਲ ਦੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਡਾ. ਪੀ.ਕੇ. ਪਤੀ, ਮੁਖੀ, ਬਾਇਓਟੈਕਨੋਲੋਜੀ ਵਿਭਾਗ, ਡਾ. ਹਰਕਿਰਨਦੀਪ ਕੌਰ, ਲਾਅ ਵਿਭਾਗ, ਅਤੇ ਡਾ. ਦਿਵਿਆ ਮਹਾਜਨ, ਯੂਨੀਵਰਸਿਟੀ ਬਿਜ਼ਨਸ ਸਕੂਲ ਸ਼ਾਮਲ ਸਨ।

 

Advertisement